ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਦਾ ਇੰਤਜ਼ਾਰ ਹੁਣ ਖਤਮ ਹੋ ਗਿਆ ਹੈ। ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ ‘ਬਰੋਟਾ’ ਰਿਲੀਜ਼ ਹੋ ਗਿਆ ਹੈ। 1 ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਰਹੇ ਹਨ। ਨਵੇਂ ਗੀਤ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ।
ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਦਾ ਐਲਾਨ ਕਰ ਦਿੱਤਾ ਗਿਆ ਹੈ। ਇਕ ਦਿਨ ਪਹਿਲਾਂ ਹੀ ਨਵੇਂ ਗੀਤ ਬਰੋਟਾ ਦਾ ਟੀਜਰ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ ਹੈ ਤੇ ਹੁਣ ਗੀਤ ਨੂੰ ਵੀ ਲੋਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ। ਲਗਾਤਾਰ ਕਮੈਂਟ ਤੇ ਲਾਈਕ ਵਧਦੇ ਜਾ ਰਹੇ ਹਨ। ਗੀਤ ਨਾਲ 2 ਲੱਖ ਦੇ ਕਰੀਬ ਦਰਸ਼ਕ ਜੁੜੇ ਹੋਏ ਹਨ।
ਦੱਸ ਦੇਈਏ ਕਿ ਮੂਸੇਵਾਲਾ ਦਾ ਨਵਾਂ ਗੀਤ 4 ਮਿੰਟ 3 ਸੈਕੰਡ ਦਾ ਹੈ। ਫੈਨਜ਼ ਇਸ ਨੂੰ ਤੇਜ਼ੀ ਨਾਲ ਉਨ੍ਹਾਂ ਦੇ ਯੂਟਿਊਬ ਚੈਨਲ ‘ਤੇ ਦੇਖ ਰਹੇ ਹਨ। ਤੇਜ਼ੀ ਨਾਲ ਗੀਤ ਸੁਣਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ‘ਬਰੋਟਾ’ ਗੀਤ ਵਿਚ ਮੂਸੇਵਾਲਾ ਨੇ ਆਪਣੀ ਦਾਦੀ ਜਸਵੰਤ ਕੌਰ ਨੂੰ ਯਾਦ ਕੀਤਾ ਹੈ। ਮੂਸੇਵਾਲਾ ਦੇ ਨਵੇਂ ਗੀਤ ‘ਬਰੋਟਾ’ ਦੇ ਟੀਜਰ ਦੇ ਬੋਲ ਹਨ-‘ਕੋਈ ਨੇੜੇ-ਤੇੜੇ ਨਈਂ ਸੀ ਖੱਬੀ ਖਾਨ ਜੰਮਿਆ, ਹੋ, ਅੰਬੋ ਜਸਵੰਤੀ ਆਲੇ ਪੋਤੇ ਨਾਲ ਦਾ’।
ਮੂਸੇਵਾਲਾ ਦੇ ਨਵੇਂ ਗਾਣੇ ਬਰੋਟਾ ਨੂੰ ਬਣਾਉਣ ਵਿਚ ਲੱਗੀ ਟੀਮ ਨੇ ਬਿਹਾਈਂਡ ਦਿ ਸੀਨ ਦਾ ਇਕ ਵੀਡੀਓ ਵੀ ਇੰਸਟਾਗ੍ਰਾਮ ‘ਤੇ ਅਪਲੋਡ ਕੀਤਾ ਹੈ। ਗਾਣੇ ਨੂੰ ਬਣਾ ਰਹੇ ਦਿ ਕਿਡ ਸਟੂਡੀਓ ਨੇ ਫਾਈਨਲ ਐਡੀਟਿੰਗ ਦਾ ਕੰਮ ਕਰਨ ਦਾ ਇਕ ਪਿਆਰਾ ਜਿਹਾ ਬਿਹਾਈਂਡ ਦਿ ਸੀਨਸ ਵੀਡੀਓ ਪਾ ਕੇ ਕਿਹਾ ਹੈ ਕਿ ਕੁਝ ਦੇਰ ਇੰਤਜ਼ਾਰ ਕਰੋ, ਤਿਆਰੀ ਪੂਰੀ ਹੋ ਚੁੱਕੀ ਹੈ।














