ਸ਼ਹੀਦ ਭਗਤ ਸਿੰਘ ਦਾ ਜੱਦੀ ਪਿੰਡ।
ਸਭ ਤੋਂ ਪਹਿਲ਼ਾਂ ਇਹ ਦੱਸ ਦੇਵਾਂ ਕਿ ਭਗਤ ਸਿੰਘ ਦਾ ਗੋਤ ਸੰਧੂ ਸੀ। ਇਹ ਉਹੀਂ ਸੰਧੂ ਸੰਨ ਜਿਹਨਾ ਨੇ 327 BC ਵਿੱਚ ਸ਼ਿਕੰਦਰ ਮਹਾਨ ਦੀਆਂ ਫ਼ੌਜਾਂ ਦੇ ਮੂੰਹ ਮੋੜੇ ਸਨ। ਕਿਉਂਕਿ ਇਹ ਕਿਸੇ ਜਾਤ ਗੋਤ ਵਿੱਚ ਵਿਸ਼ਵਾਸ ਨਹੀਂ ਰਖਦੇ ਸਨ, ਇਸ ਲਈ ਇਹ ਆਪਣੇ ਨਾਂ ਨਾਲ ਸੰਧੂ ਨਹੀਂ ਲਗਾਂਦੇ ਸਨ।
ਇਹਨਾਂ ਦੇ ਵੱਡੇ ਵਡੇਰੇ ਜਿਲਾ ਲਹੌਰ ਵਿੱਚ ਨਾਰਲੀ ਨਾਮ ਦੇ ਪਿੰਡ ਵਿੱਚ ਰਹਿੰਦੇ ਸਨ, ਜੋ ਕਿ ਹੁਣ ਜਿਲਾ ਫੀਰੋਜਪੁਰ ਵਿੱਚ ਪੈਂਦਾ ਹੈ। ਕੀ ਹੋਇਆ ਕਿ ਉਹਨਾ ਦੇ ਕਿਸੇ ਵੱਡੇ ਵਡੇਰੇ ਦੀ ਮੌਤ ਹੋ ਗਈ, ਉਹਦੇ ਗੰਗਾ ਫੁੱਲ ਪਾਉਣ ਲਈ 20-22 ਸਾਲ ਦੇ ਨੌਜਵਾਨ ਦੀ ਡਿਊਟੀ ਲਾਈ ਗਈ। । ਪੈਦਲ ਰਸਤਾ ਸੀ, 10-15 ਦਿਨ ਜਾਣ ਦੇ ਤੇ ਇਹਨੇ ਹੀ ਆਉਣ ਦੇ ਲੱਗਣੇ ਸਨ। ਰਸਤੇ ਵਿੱਚ ਮੰਦਰਾਂ ਮਸੀਤਾਂ ਧਰਮਸ਼ਾਲਾਂ ਵਿੱਚ ਰਾਤਾਂ ਕੱਟਦਾ ਐਸੀ ਜਗਾਹ ਪਹੁੰਚ ਗਿਆ, ਰਾਤ ਪੈਣ ਵਾਲੀ ਸੀ, ਕੋਈ ਮੰਦਰ ਮਸੀਤ ਨਜ਼ਰ ਨਹੀਂ ਆ ਰਹੀ ਸੀ। ਤਾਹੀਂ ਖਵਰੇ ਓਹਨੂੰ ਇੱਕ ਕਿਲੇ ਵਰਗੀ ਹਵੇਲੀ ਨਜ਼ਰ ਆਈ। ਅਸਲ ਵਿੱਚ ਇਹ ਕਿਸੇ Feudal Lord ਦਾ ਕਿਲਾ ਸੀ। ਕਿੱਲੇ ਦੇ ਚਾਰ ਚੁਫੇਰੇ ਬਹੁਤ ਡੂੰਗੇ ਪਾਣੀ ਦੀ ਖਾਈ ਸੀ। ਦਰਵਾਜ਼ੇ ਵਿੱਚ ਇੱਕ ਪਹਿਰੇਦਾਰ ਖੜਾ ਸੀ। ਕੋਲ ਜਾ ਕੇ ਪਹਿਰੇਦਾਰ ਨੂੰ ਬੇਨਤੀ ਗੁਜ਼ਾਰੀ ਕਿ ਰਾਤ ਕੱਟਣੀ ਹੈ। ਪਹਿਰੇਦਾਰ ਨੇ ਅੰਦਰ ਜਾ ਕੇ Lord ਨੂੰ ਪੁੱਛਿਆ ਕਿ ਇੱਕ 20-22 ਸਾਲ ਦਾ ਮੁੰਡਾ ਰਾਤ ਕੱਟਣੀ ਚਾਹੁੰਦਾ ਹੈ, ਗੰਗਾ ਫੁੱਲ ਪਾਉਣ ਜਾ ਰਿਹਾ। Lord ਨੇ ਕਿਹਾ ਕਿ ਲੈ ਆਓ।
ਅੰਦਰ ਆ ਕੇ ਮੁੰਡੇ ਨੇ ਲਾਰਡ ਨੂੰ ਸਲਾਮ-ਦੁਆ ਕੀਤੀ ਤੇ ਲਾਰਡ ਉਸ ਨੂੰ ਗੈਸਟ ਰੂਮ ਵਿੱਚ ਲੈ ਜਾ ਕੇ ਸਰਸਰੀ ਗੱਲਾਂ ਸਾਂਝੀਆਂ ਕੀਤੀਆਂ। ਸ਼ਾਮ ਦੇ ਖਾਣੇ ਦਾ ਵਕਤ ਸੀ। ਮੁੰਡੇ ਨੂੰ ਹੱਥ ਮੂੰਹ ਧੋ ਕੇ ਖਾਣੇ ਵਾਲੇ ਟੇਬਲ ਤੇ ਬੈਠਣ ਦਾ ਇਸ਼ਾਰਾ ਕੀਤਾ। ਟੇਬਲ ਦੇ ਇੱਕ ਪਾਸੇ ਲਾਰਡ ਤੇ ਸੰਧੂ ਸਰਦਾਰਾਂ ਦਾ ਮੁੰਡਾ, ਦੂਸਰੇ ਪਾਸੇ ਲੈਂਡ-ਲੇਡੀ ਤੇ 18-19 ਸਾਲਾ ਉਹਨਾਂ ਦੀ ਕੁੜੀ। ਖਾਣਾ ਖਾਂਦੇ ਸਮੇਂ ਲਾਰਡ ਨੇ ਨੋਟ ਕੀਤਾ ਕਿ ਕੁੜੀ ਚੋਰੀ ਅੱਖ ਨਾਲ ਮੁੰਡੇ ਵੱਲ ਤੱਕ ਰਹੀ ਹੈ। ਸੰਧੂ ਸਰਦਾਰਾਂ ਦਾ ਉੱਚਾ-ਲੰਬਾ, ਗੋਰਾ-ਚਿੱਟਾ ਮੁੱਡਾ ਲਾਰਡ ਦੇ ਮਨ ਨੂੰ ਭਾਅ ਗਿਆ। ਘੋੜੇ ਵੇਚ ਕੇ ਸੁੱਤਾ ਨੌਜਵਾਨ। ਅਗਲੇ ਦਿਨ ਮੁੰਡੇ ਨੂੰ ਵਿਦਾ ਕਰਨ ਸਮੇਂ ਲਾਰਡ ਨੇ ਮੁੰਡੇ ਨੂੰ ਮੁੜਦੇ ਸਮੇਂ ਵੀ ਇੱਥੇ ਇੱਕ ਰਾਤ ਰੁਕਣ ਲਈ ਕਿਹਾ।
ਜਿੱਥੇ 15 ਦਿਨਾਂ ਵਿੱਚ ਮੜਨਾ ਸੀ, 10 ਦਿਨਾਂ ਵਿੱਚ ਹੀ ਆ ਕੰਨ ਕੱਢੇ। ਲਾਰਡ ਨੇ ਮੁੰਡੇ ਨੂੰ ਮਨ ਕੀ ਬਾਤ ਕਹੀ ਕਿ ਉਹ ਆਪਣੀ ਲੜਕੀ ਦਾ ਰਿਸ਼ਤਾ ਉਹਦੇ ਨਾਲ ਕਰਨਾ ਚਾਹੁੰਦਾ ਹੈ, ਪਰ ਇੱਕ ਸ਼ਰਤ ਤੇ, ਉਸ ਨੂੰ ਘਰ ਜਵਾਈ ਰਹਿਣਾ ਪਵੇਗਾ, ਕਿਉੰ ਕੇ ਇੱਕੋ-ਇੱਕ ਔਲਾਦ ਸੀ ਉਹਨਾਂ ਦੀ ਇਹ ਕੁੜੀ। ਗੱਲ ਨੂੰ ਬਹੁਤਾ ਨਾ ਵਧਾਉਂਦਾ ਹੋਇਆ ਇਤਨਾ ਹੀ ਕਹਾਂਗਾ ਕੇ ਮੁੰਡੇ ਕੁੜੀ ਦਾ ਸ਼ਾਦੀ ਪੱਕੀ ਹੋ ਗਈ। ਕੁੱਝ ਦਿਨਾਂ ਬਾਅਦ ਆ ਢੁੱਕੀ ਜੰਝ, ਸੰਧੂ ਸਰਦਾਰਾਂ ਦੀ, ਕਿਲ੍ਹੇ ਦੇ ਦੁਆਰ ਤੇ। ਰੀਤੀ ਰਿਵਾਜ ਦੇ ਹਿਸਾਬ ਸਵੇਰੇ ਅਨੰਦ ਕਾਰਜ ਤੇ ਸ਼ਾਮ ਨੂੰ ਖੱਟ। ਖੱਟ ਵਿੱਚ ਦਾਜ-ਦਹੇਜ ਵਿਖਾਇਆ ਜਾਂਦਾ ਸੀ। ਲਾਰਡ ਨੇ ਖੱਟ(ਦਹੇਜ) ਵਿੱਚ ਕਿੱਲੇ ਦੀਆਂ ਚਾਬੀਆਂ ਸੰਧੂ ਸਰਦਾਰਾਂ ਦੇ ਮੁੰਡੇ ਨੂੰ ਸੌਂਪ ਕੇ ਆਪ ਸੁਰਖੁਰੂ ਹੋ ਗਏ। ਇਸ ਜਗਾਹ ਦਾ ਨਾਮ ਖੱਟਕੜ ਪੈ ਗਿਆ।(ਖੱਟ+ਕੜ) ਖੱਟ ਦਾਜ ਤੇ ਕੜ ਕਿੱਲਾ। ਭਾਵ ਖੱਟ ਵਿੱਚ ਮਿਲਿਆ ਕਿਲ੍ਹਾ, ਦਾਜ ਵਿੱਚ ਮਿਲਿਆ ਕਿਲ੍ਹਾ।

ਲੇਖਕ -ਮਲਕੀਤ ਸਿੰਘ ਸਿੱਧੂ ਸੇਖਾ ਰਿਜਾਇਨਾ (ਕੈਨੇਡਾ)