ਨਵੀਂ ਦਿੱਲੀ, 29 ਮਈ
ਕੰਬੋਡੀਆ ਦੇ ਰਾਜਾ ਨੋਰੋਡੋਮ ਸਿਹਾਮੋਨੀ ਅੱਜ ਭਾਰਤ ਦੀ ਪਹਿਲਾ ਸਰਕਾਰੀ ਯਾਤਰਾ ’ਤੇ ਨਵੀਂ ਦਿੱਲੀ ਪੁੱਜ ਗਏ ਹਨ। ਉਨ੍ਹਾਂ ਦੀ ਇਹ ਯਾਤਰਾ ਭਾਰਤ ਤੇ ਕੰਬੋਡੀਆ ਦਰਮਿਆਨ ਕੂਟਨੀਤਕ ਸਬੰਧ ਸਥਾਪਤ ਹੋਣ ਦੀ 70ਵੀਂ ਵਰ੍ਹੇਗੰਢ ਮੌਕੇ ਹੋ ਰਹੀ ਹੈ। ਦੋਵਾਂ ਦੇਸ਼ਾਂ ਦਰਮਿਆਨ ਸਾਲ 1952 ਵਿੱਚ ਕੂਟਨੀਤਕ ਸਬੰਧ ਸਥਾਪਤ ਹੋਏ ਸਨ। ਕੇਂਦਰੀ ਵਿਦੇਸ਼ ਰਾਜ ਮੰਤਰੀ ਰਾਜਕੁਮਾਰ ਰੰਜਨ ਸਿੰਘ ਨੇ ਨਵੀਂ ਦਿੱਲੀ ਦੇ ਪਾਲਮ ਦੇ ੲੇਅਰ ਫੋਰਸ ਸਟੇਸ਼ਨ ’ਤੇ ਕੰਬੋਡਿਆਈ ਰਾਜਾ ਦਾ ਸਵਾਗਤ ਕੀਤਾ। ਕੰਬੋਡਿਆਈ ਰਾਜਾ ਲਈ ਭਲਕੇ ਮੰਗਲਵਾਰ ਨੂੰ ਰਾਸ਼ਟਰਪਤੀ ਭਵਨ ਵਿੱਚ ਸਵਾਗਤ ਸਮਾਰੋਹ ਰੱਖਿਆ ਗਿਆ ਹੈ ਅਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਉਨ੍ਹਾਂ ਦੇ ਸਨਮਾਨ ਵਿੱਚ ਮੰਗਲਵਾਰ ਸ਼ਾਮ ਨੂੰ ਰਾਤਰੀ ਭੋਜ ਵੀ ਕਰਨਗੇ। ਕੰਬੋਡਿਆਈ ਰਾਜਾ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਮੀਟਿੰਗ ਵੀ ਕਰਨਗੇ।