ਮੁੰਬਈ, 23 ਦਸੰਬਰ

ਕਿਸਾਨ ਦੇ ਪ੍ਰਦਰਸ਼ਨਾਂ ਨੂੰ ਵੱਖਵਾਦੀ ਗਰੁੱਪ ਨਾਲ ਜੋੜਨ ਬਾਰੇ ਸੋਸ਼ਲ ਮੀਡੀਆ ’ਤੇ ਕੀਤੀ ਗਈ ਟਿੱਪਣੀ ਦੇ ਸਬੰਧ ਵਿੱਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਖ਼ਿਲਾਫ਼ ਮੁੰਬਈ ਵਿੱਚ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧ ਵਿੱਚ ਅੱਜ ਕੰਗਨਾ ਰਣੌਤ ਮੁੰਬਈ ਪੁਲੀਸ ਅੱਗੇ ਪੇਸ਼ ਹੋਈ। ਉਹ 11 ਵਜੇ ਖਾਰ ਪੁਲੀਸ ਸਟੇਸ਼ਨ ਪਹੁੰਚੀ। ਉਸ ਦੇ ਖ਼ਿਲਾਫ ਸਿੱਖ ਜਥੇਬੰਦੀ ਨੇ ਸ਼ਿਕਾਇਤ ਦਰਜ ਕਰਵਾਈ ਹੈ। ਕੰਗਨਾ ਦੇ ਵਕੀਲ ਰਿਜ਼ਵਾਨ ਸਿੱਦਿਕੀ ਨੇ ਦੱਸਿਆ ਪੁਲੀਸ ਸਟੇਸ਼ਨ ਵਿੱਚ ਕੰਗਨਾ ਆਪਣਾ ਬਿਆਨ ਦਰਜ ਕਰਵਾਉਣ ਆਈ ਹੈ। ਉਨ੍ਹਾਂ ਦੱਸਿਆ ਕਿ ਕੰਗਨਾ ਨੇ ਆਪਣੇ ਖ਼ਿਲਾਫ਼ ਦਰਜ ਪਰਚੇ ਨੂੰ ਰੱਦ ਕਰਵਾਉਣ ਲਈ ਬੰਬੇ ਹਾਈ ਕੋਰਟ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਹੈ।