ਮੁੰਬਈ, 23 ਸਤੰਬਰ
ਬੰਬੇ ਹਾਈ ਕੋਰਟ ਨੇ ਅੱਜ ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਕਿਹਾ ਹੈ ਕਿ ਊਹ ਸ਼ਿਵ ਸੈਨਾ ਦੇ ਮੁੱਖ ਬੁਲਾਰੇ ਸੰਜੇ ਰਾਊਤ ਨੂੰ ਊਸ ਦੇ ਬੰਗਲੇ ਦੀ ਭੰਨਤੋੜ ਦੇ ਮਾਮਲੇ ਵਿਚ ਧਿਰ ਬਣਾ ਸਕਦੀ ਹੈ। ਦੱਸਣਯੋਗ ਹੈ ਕਿ ਨਗਰ ਨਿਗਮ ਨੇ ਨਾਜਾਇਜ਼ ਊਸਾਰੀਆਂ ਦੇ ਦੋਸ਼ ਹੇਠ ਊਸ ਦੇ ਬੰਗਲੇ ਦੇ ਕੁਝ ਹਿੱਸੇ ਨੂੰ ਢਾਹ ਦਿੱਤਾ ਸੀ। ਜਸਟਿਸ ਕਥਾਵੱਲਾ ਤੇ ਜਸਟਿਸ ਆਰ ਆਈ ਚਾਗਲਾ ਨੇ ਕੰਗਨਾ ਦੀ ਪਟੀਸ਼ਨ ’ਤੇ ਬ੍ਰਹਿਨਮੁੰਬਈ ਨਗਰ ਨਿਗਮ ਦੇ ਅਧਿਕਾਰਤ ਅਫਸਰ ਭਾਗਿਆਵੰਤ ਨੂੰ ਵੀ ਧਿਰ ਬਣਾਊਣ ਦੀ ਆਗਿਆ ਦਿੱਤੀ ਹੈ। ਕੰਗਨਾ ਨੇ 9 ਸਤੰਬਰ ਨੂੰ ਅਦਾਲਤ ਵਿਚ ਪਟੀਸ਼ਨ ਪਾਈ ਸੀ ਕਿ ਬੀਐਮਸੀ ਵਲੋਂ ਊਸ ਦੇ ਪਾਲੀ ਹਿੱਲ ਵਿਚ ਬੰਗਲੇ ਦੇ ਇਕ ਹਿੱਸੇ ਨੂੰ ਢਾਹੁਣ ਨੂੰ ਨਾਜਾਇਜ਼ ਕਰਾਰ ਦਿੱਤਾ ਜਾਵੇ। ਊਸ ਨੇ ਨਗਰ ਨਿਗਮ ਤੇ ਊਸ ਦੇ ਅਧਿਕਾਰੀਆਂ ਤੋਂ ਗਲਤ ਢੰਗ ਨਾਲ ਊਸਾਰੀ ਢਾਹੁਣ ਬਦਲੇ ਦੋ ਕਰੋੜ ਰੁਪਏ ਦਾ ਹਰਜਾਨਾ ਵੀ ਮੰਗਿਆ ਹੈ।