ਮੁੰਬਈ: ਅਦਾਕਾਰਾ ਕੰਗਨਾ ਰਣੌਤ ਨੇ ਫਿਲਮ ਨਿਰਮਾਤਾ ਸੰਜੈ ਲੀਲਾ ਭੰਸਾਲੀ ਦੀ ਰੱਜ ਕੇ ਤਾਰੀਫ਼ ਕੀਤੀ ਹੈ। ਕੰਗਨਾ ਨੇ ਸੰਜੈ ਦੀ ਤੁਲਨਾ ਭਗਵਾਨ ਨਾਲ ਕਰਦਿਆਂ ਆਖਿਆ , ‘ਮੈਂ ਇੱਕ ਕਲਾਕਾਰ ਵਜੋਂ ਸੰਜੈ ਲੀਲਾ ਭੰਸਾਲੀ ਦੀ ਦਿਲੋਂ ਪ੍ਰਸ਼ੰਸਾ ਕਰਦੀ ਹਾਂ ਜੋ ਕਦੇ ਵੀ ਸਫਲਤਾ ਜਾਂ ਵਡਿਆਈ ਦਾ ਗੁਣਗਾਣ ਨਹੀਂ ਕਰਦੇ… ਉਹ ਇਸ ਵੇਲੇ ਸਿਨੇ ਜਗਤ ਵਿੱਚ ਸਭ ਤੋਂ ਸੱਚੇ ਅਤੇ ਖੁਸ਼ਮਿਜ਼ਾਜ ਕਲਾਕਾਰ ਹਨ… ਮੈਂ ਫਿਲਮ ਸਨਅਤ ਵਿਚ ਕਿਸੇ ਵੀ ਅਜਿਹੇ ਹੋਰ ਵਿਅਕਤੀ ਨੂੰ ਨਹੀਂ ਜਾਣਦੀ ਜੋ ਸਿਨੇਮਾ ਲਈ ਇੰਨਾ ਸਮਰਪਿਤ ਹੋਵੇ ਪਰ ਸੰਜੈ ਸਰ ਫਿਲਮ ਸਨਅਤ ਪ੍ਰਤੀ ਜਨੂੰਨੀ ਹਨ।’ ਕੰਗਨਾ ਨੇ ਕਿਹਾ ਕਿ ਇਕ ਵਾਰ ਸੰਜੈ ਸਰ ਨੇ ਉਸ ਨੂੰ ਫਿਲਮ ਦੇ ਇੱਕ ਗੀਤ ਦੀ ਪੇਸ਼ਕਸ਼ ਕੀਤੀ ਸੀ ਪਰ ਉਸ ਨੇ ਇਸ ਵਿਚ ਕੰਮ ਨਹੀਂ ਕੀਤਾ। ਇਹ ਉਸ ਲਈ ਸਭ ਤੋਂ ਵੱਡਾ ਪਛਤਾਵਾ ਹੈ।