ਨਵੀਂ ਦਿੱਲੀ— ਬਾਲੀਵੁੱਡ ਦੀ ਪ੍ਰਸਿੱਧ ਅਭਿਨੇਤਰੀ ਕੰਗਨਾ ਰਾਣਾਵਤ ਨੇ ਬਾਲੀਵੁੱਡ ਅਭਿਨੇਤਾ ਰਿਤਿਕ ਰੋਸ਼ਨ ਤੇ ਆਦਿਤਿਆ ਪੰਚੋਲੀ ਵਰਗੇ ਕਈ ਨਾਮੀ ਅਭਿਨੇਤਾਵਾਂ ‘ਤੇ ਸੈਕਸ ਸ਼ੋਸ਼ਣ ਦੇ ਦੋਸ਼ ਲਾਉਂਦੇ ਹੋਏ ਉਨ੍ਹਾਂ ਬਾਰੇ ਕਈ ਵੱਡੇ ਖੁਲਾਸੇ ਕੀਤੇ ਹਨ।
ਕੰਗਨਾ ਰਾਣਾਵਤ ਨੇ ਇਹ ਵੀ ਦੋਸ਼ ਲਾਇਆ ਹੈ ਕਿ ਰਕੇਸ਼ ਰੋਸ਼ਨ ਤੇ ਉਨ੍ਹਾਂ ਦੇ ਬੇਟੇ ਨੇ ਲੋਕਾਂ ਵਿਚ ਮੇਰੇ ਅਕਸ ਨੂੰ ਖਰਾਬ ਕੀਤਾ ਹੈ ਤੇ ਇਸ ਲਈ ਉਹ ਮੇਰੇ ਕੋਲੋਂ ਮੁਆਫੀ ਮੰਗਣ। ਉਨ੍ਹਾਂ ਨੇ ‘ਆਪ ਕੀ ਅਦਾਲਤ’ ਪ੍ਰੋਗਰਾਮ ‘ਚ ਕਿਹਾ,”ਮੈਂ ਇੰਨੀ ਜ਼ਿਆਦਾ ਬੇਇਜ਼ਤੀ ਸਹੀ ਹੋਈ ਹੈ, ਜਿਸ ਦਾ ਕੋਈ ਹਿਸਾਬ ਨਹੀਂ। ਰਾਤ-ਰਾਤ ਭਰ ਮੈਂ ਰੋਂਦੀ ਸੀ ਤੇ ਮੈਨੂੰ ਨੀਂਦ ਨਹੀਂ ਆਉਂਦੀ ਸੀ। ਮੈਨੂੰ ਸਟ੍ਰੈੱਸ ਹੋਇਆ, ਟ੍ਰੋਮਾ ਹੋਇਆ, ਕਈ ਰਾਤਾਂ ਤੱਕ ਮੈਂ ਸੁੱਤੀ ਨਹੀਂ ਤੇ ਹਰ ਤਰ੍ਹਾਂ ਦੇ ਮੇਰੇ ਬਾਰੇ ‘ਚ ਘਟੀਆ ਮੇਲਜ਼ ਰਿਲੀਜ਼ ਕੀਤੇ ਗਏ ਹਨ, ਜਿਨ੍ਹਾਂ ਨੂੰ ਅੱਜ ਵੀ ਲੋਕ ਗੂਗਲ ‘ਤੇ ਪੜ੍ਹ ਕੇ ਚਟਕਾਰੇ ਲੈਂਦੇ ਹਨ।”
ਆਪਣੀ ਦਮਦਾਰ ਐਕਟਿੰਗ ਨਾਲ 3 ਨੈਸ਼ਨਲ ਐਵਾਰਡ ਜਿੱਤਣ ਵਾਲੀ ਅਭਿਨੇਤਰੀ ਕੰਗਨਾ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਦਾ ਪ੍ਰੇਮ ਸੰਬੰਧ ਸੀ ਪਰ ਬਾਅਦ ‘ਚ ਜਦੋਂ ਰਿਤਿਕ ਨੂੰ ਉਨ੍ਹਾਂ ਦੀ ਸਾਬਕਾ ਪਤਨੀ ਤੋਂ ਤਲਾਕ ਮਿਲ ਗਿਆ ਤਾਂ ਉਹ ਪਿੱਛੇ ਹਟ ਗਏ।
ਕੰਗਨਾ ਨੇ ਦੋਸ਼ ਲਾਇਆ ”ਰਾਕੇਸ਼ ਰੋਸ਼ਨ ਨੇ ਮੈਨੂੰ ਇਕ ਵਾਰ ਕਿਹਾ ਸੀ ਕਿ ਉਹ ਮੈਨੂੰ ਐਕਸਪੋਜ਼ ਕਰਨਗੇ। ਇਕ ਸਾਲ ਤੋਂ ਜ਼ਿਆਦਾ ਟਾਈਮ ਹੋ ਗਿਆ, ਮੈਂ ਇੰਤਜ਼ਾਰ ਕਰ ਰਹੀ ਹਾਂ, ਕਰੋ ਨਾ ਮੈਨੂੰ ਐਕਸਪੋਜ਼। ਰਿਤਿਕ ਨੂੰ ਆਪਣੇ ਪਿਤਾ ਦੇ ਪੈਸੇ ਦਾ ਇੰਨਾ ਘੁਮੰਡ ਹੈ ਕਿ ਹਵਾ ‘ਚ ਗੱਲਾਂ ਕਰਦਾ ਹੈ।”
ਕੰਗਨਾ ਨੇ ਅੱਗੇ ਕਿਹਾ ਕਿ ਫਿਲਮ ‘ਕੁਈਨ’ ਰਿਲੀਜ਼ ਹੋ ਗਈ। ‘ਕੁਈਨ’ ਤੋਂ ਪਹਿਲਾਂ ਰਿਤਿਕ ਨੇ ਮੇਰੇ ਨਾਲ ਬ੍ਰੇਕਅਪ ਕਰ ਲਿਆ ਸੀ। ਫਿਲਮ ਹਿੱਟ ਹੋਈ ਤਾਂ ਉਹ ਫਿਰ ਆ ਗਏ ਜਨਾਬ, ਕਹਿਣ ਲੱਗੇ ਕਿ ਮੇਰੇ ਕੋਲੋਂ ਗਲਤੀ ਹੋ ਗਈ, ਮੈਨੂੰ ਮੁਆਫ ਕਰ ਦੇਵੋ।