ਨਵੀਂ ਦਿੱਲੀ, 20 ਮਾਰਚ

ਵੈਸਟ ਇੰਡੀਜ਼ ਦੇ ਕ੍ਰਿਕਟਰ ਕ੍ਰਿਸ ਗੇਲ ਨੇ ਭਾਰਤ ਵੱਲੋਂ ਕਰੈਬੀਆਈ ਟਾਪੂ ਦੇਸ਼ਾਂ ਨੂੰ ਕਰੋਨਾ ਵੈਕਸੀਨ ਦਿੱਤੇ ਜਾਣ ’ਤੇ ਭਾਰਤ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਗੇਲ ਨੂੰ ਭਾਰਤੀ ਹਾਈ ਕਮਿਸ਼ਨਰ ਨੂੰ ਫੋਨ ਕਰਕੇ ਧੰਨਵਾਦ ਕੀਤਾ। ਕਿੰਗਸਟਨ, ਜਮਾਇਕਾ, ਕੈਮਨ ਟਾਪੂ, ਤੁਰਕਸ ਅਤੇ ਕੈਕੋਸ ਅਤੇ ਬ੍ਰਿਟਿਸ਼ ਵਿਰਜਿਨ ਆਈਲੈਂਡ ’ਚ ਭਾਰਤੀ ਹਾਈ ਕਮਿਸ਼ਨ ਨੇ ਗੇਲ ਮੈਸਜ ਵੀ ਆਪਣੇ ਟਵਿੱਟਰ ਖ਼ਾਤੇ ’ਤੇ ਪੋਸਟ ਕੀਤਾ ਹੈ। ਟਵੀਟ ’ਚ ਕਿਹਾ ਗਿਆ, ‘ਉਸ ਨੇ ਨੇ ਭਾਰਤ ਵੱਲੋਂ ਜਮਾਇਕਾ ਨੂੰ ਕੋਵਿਡ-19 ਵੈਕਸੀਨ ਦੇਣ ’ਤੇ ਭਾਰਤ ਦਾ ਧੰਨਵਾਦ ਕੀਤਾ ਹੈ। ਉਸ ਨੇ ਭਾਰਤ ਦੇ ਇਸ ਕਦਮ ਦੀ ਸ਼ਲਾਘਾ ਕੀਤੀ।’ ਗੇਲ ਤੋਂ ਪਹਿਲਾਂ ਵੈਸਟ ਇੰਡੀਜ਼ ਦੇ ਸਾਬਕਾ ਕ੍ਰਿਕਟਰ ਵਿਵੀਅਨ ਰਿਚਰਡਜ਼, ਰਿਚੀ ਰਿਚਰਡਸਨ ਤੇ ਪਾਲ ਐਡਮਜ਼ ਨੇ ਵੀ ਵੈਕਸੀਨ ਦੇਣ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਸੀ।