ਨਵੀਂ ਦਿੱਲੀ, 30 ਜਨਵਰੀ-ਭਾਰਤੀ ਕ੍ਰਿਕਟ ਬੋਰਡ 87 ਸਾਲਾਂ ਵਿਚ ਪਹਿਲੀ ਵਾਰ ਆਪਣੇ ਪਹਿਲੇ ਦਰਜੇ ਦੇ ਘਰੇਲੂ ਟੂਰਨਾਮੈਂਟ ਰਣਜੀ ਟਰਾਫੀ ਨਹੀਂ ਕਰਵਾ ਰਿਹਾ ਜਦੋਂਕਿ ਵਿਜੇ ਹਜ਼ਾਰੇ ਟਰਾਫੀ ਖੇਡੀ ਜਾਏਗੀ ਕਿਉਂਕਿ ਰਾਜ ਇਕਾਈਆਂ ਇਸ ਨੂੰ ਕਰਵਾਉਣਾ ਚਾਹੁੰਦੀਆਂ ਹਨ। ਪਹਿਲੀ ਵਾਰ ਬੀਸੀਸੀਆਈ ਅੰਡਰ-19 ਕੌਮੀ ਇਕ ਦਿਨਾਂ ਟੂਰਨਾਮੈਂਟ ਵੀਨੂੰ ਮਾਂਕਡ ਟਰਾਫੀ ਅਤੇ ਮਹਿਲਾ ਕੌਮੀ ਇਕ ਦਿਨਾਂ ਟੂਰਨਾਮੈਂਟ ਕਰਵਾਏਗੀ। ਬੋਰਡ ਦੇ ਸਕੱਤਰ ਜੈ ਸ਼ਾਹ ਨੇ ਰਾਜ ਇਕਾਈਆਂ ਨੂੰ ਇੱਕ ਪੱਤਰ ਵਿੱਚ ਇਹ ਜਾਣਕਾਰੀ ਦਿੱਤੀ। ਬੋਰਡ ਦ ਪ੍ਰਧਾਨ ਸੌਰਵ ਗਾਂਗੁਲੀ ਤੇ ਸਕੱਤਰ ਜੈ ਸ਼ਾਹ ਨੇ ਰਣਜੀ ਟਰਾਫੀ ਰਣਜੀ ਟਰਾਫੀ ਕਰਵਾਉਣਾ ਚਾਹੁੰਦੇ ਸਨ ਕਿਉਂਕਿ ਇਸ ਵਿੱਚ ਖਿਡਾਰੀਆਂ ਨੂੰ ਵੱਧ ਮੈਚ ਫੀਸ(ਪ੍ਰਤੀ ਮੈਚ ਡੇਢ ਲੱਖ ਰੁਪਏ ਦੇ ਕਰੀਬ) ਮਿਲਦੀ ਹੈ ਪਰ ਕਰੋਨਾ ਕਾਰਨ ਦੋ ਗੇੜਾਂ ਵਿੱਚ ਇਸ ਨੂੰ ਕਰਵਾਉਣ ਲਈ ਦੋ ਮਹੀਨਿਆਂ ਤੱਕ ਬਾਇਓ ਬੱਬਲ ਬਣਨਾ ਸੰਭਵ ਨਹੀਂ ਸੀ।