ਦੁਬਈ, 15 ਦਸੰਬਰ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਮੰਗਲਵਾਰ ਨੂੰ ਜਾਰੀ ਕੀਤੀ ਗਈ ਆਈਸੀਸੀ ਟੈਸਟ ਰੈਂਕਿੰਗ ਵਿੱਚ ਬੱਲੇਬਾਜ਼ਾਂ ਦੀ ਸੂਚੀ ਵਿੱਚ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ, ਜਦੋਂਕਿ ਚੇਤੇਸ਼ਵਰ ਪੁਜਾਰਾ ਸੱਤਵੇਂ ਅਤੇ ਅਜਿੰਕਿਆ ਰਹਾਣੇ ਦਸਵੇਂ ਸਥਾਨ’ ਤੇ ਹੈ। ਕੋਹਲੀ 886 ਰੇਟਿੰਗ ਅੰਕ ਨਾਲ ਭਾਰਤੀ ਬੱਲੇਬਾਜ਼ਾਂ ਵਿੱ ਸਭ ਤੋਂ ਉਪਰ ਹੈ ਪਰ ਉਹ ਆਸਟਰੇਲੀਆਈ ਬੱਲੇਬਾਜ਼ ਸਟੀਵ ਸਮਿਥ (911 ਅੰਕ) ਤੋਂ ਪਿੱਛੇ ਹੈ। ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਤੀਜੇ ਸਥਾਨ ‘ਤੇ ਹੈ। ਪੁਜਾਰਾ ਸੱਤੇ ਸਥਾਨ ’ਤੇ ਹੈ। ਗੇਂਦਬਾਜ਼ੀ ਵਿੱਚ ਜਸਪ੍ਰੀਤ ਬੁਮਰਾਹ ਤੇ ਸਪਿੰਨਰ ਰਵੀਚੰਦਰ ਅਸ਼ਵਿਨ ਗੇਂਦਬਾਜ਼ੀ ਵਿੱਚ ਕ੍ਰਮਵਾਰ ਅੱਠਵੇਂ ਤੇ ਦਸਵੇਂ ਸਥਾਨ ’ਤੇ ਹਨ।