ਨਵੀਂ ਦਿੱਲੀ, 21 ਨਵੰਬਰ

ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫ਼ਰੀਦੀ ਦਾ ਕਹਿਣਾ ਹੈ ਕਿ ਕ੍ਰਿਕਟ ਪ੍ਰਸ਼ਾਸਨ ਵਿੱਚ ਆਉਣ ਤੋਂ ਉਨ੍ਹਾਂ ਨੂੰ ਕੋਈ ਹਰਜ਼ ਨਹੀਂ, ਉਹ ਭਵਿੱਖ ਵਿੱਚ ਇਸ ’ਚ ਹੱਥ ਅਜ਼ਮਾ ਸਕਦੇ ਹਨ। ਫਿਲਹਾਲ ਉਨ੍ਹਾਂ ਦਾ ਕ੍ਰਿਕਟ ਪ੍ਰਸ਼ਾਸਨ ’ਚ ਆਉਣ ਦਾ ਇਰਾਦਾ ਨਹੀਂ ਹੈ। ਅਫਰੀਦੀ ਨੇ ਕਿਹਾ ਕਿ ਉਹ ਪਾਕਿਸਤਾਨ ਕ੍ਰਿਕਟ ਨੂੰ ਬੁਲੰਦੀਆਂ ਛੂੰਹਦੇ ਵੇਖਣਾ ਚਾਹੁੰਦੇ ਹਨ ਅਤੇ ਇਸ ਦੇ ਲਈ ਉਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਿਭਾਉਣ ਨੂੰ ਵੀ ਤਿਆਰ ਹਨ, ਪਰ ਹਾਲੇ ਨਹੀਂ। 

ਇਸ ਖ਼ਬਰ ਏਜੰਸੀ ਨਾਲ ਗੱਲ ਕਰਦਿਆਂ ਪਾਕਿਸਤਾਨ ਕ੍ਰਿਕਟ ਸਬੰਧੀ ਪੁੱਛਣ ’ਤੇ ਸਾਬਕਾ ਕਪਤਾਨ ਅਫ਼ਰੀਦੀ ਨੇ ਬਰਖ਼ਾਸਤ ਕੀਤੇ ਟੈਸਟ ਕਪਤਾਨ ਅਜ਼ਹਰ ਅਲੀ ਪ੍ਰਤੀ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਆਸਟਰੇਲੀਆ ਅਤੇ ਇੰਗਲੈਂਡ ਤੋਂ ਹਾਰਨ ਮਗਰੋਂ ਅਜਿਹਾ ਹੋਣਾ ਹੀ ਸੀ।