ਨਵੀਂ ਦਿੱਲੀ, 9 ਦਸੰਬਰ
ਸੁਪਰੀਮ ਕੋਰਟ ਨੇ ਆਰਟੀਆਈ ਐਕਟ ਤਹਿਤ 12 ਦਸੰਬਰ 2018 ਨੂੰ ਹੋਈ ਕੌਲਿਜੀਅਮ ਮੀਟਿੰਗ ਦਾ ਖੁਲਾਸਾ ਕਰਨ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਵੇਰਵੇ ਮੰਗਣ ਵਾਲੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਕਿ ਕੌਲਿਜੀਅਮ ਬਹੁ-ਮੈਂਬਰੀ ਸੰਸਥਾ ਹੈ, ਜਿਸ ਦੇ ਆਰਜ਼ੀ ਫੈਸਲੇ ਜਨਤਕ ਨਹੀਂ ਕੀਤੇ ਜਾ ਸਕਦੇ।