ਚੰਡੀਗੜ੍ਹ, 11 ਮਾਰਚ
ਪੰਜਾਬ ਹੈਂਡਬਾਲ ਐਸੋਸੀਏਸ਼ਨ ਵੱਲੋਂ 13 ਮਾਰਚ ਨੂੰ ਸਵੇਰੇ 11 ਵਜੇ ਡੀਏਵੀ ਕਾਲਜ ਜਲੰਧਰ ਦੇ ਸਪੋਰਟਸ ਕੰਪੈਲਕਸ ਵਿੱਚ ਪੰਜਾਬ ਦੀ ਸੀਨੀਅਰ ਮਹਿਲਾ ਹੈਂਡਬਾਲ ਟੀਮ ਦੀ ਚੋਣ ਕੀਤੀ ਜਾ ਰਹੀ ਹੈ। ਐਸੋਸੀਏਸ਼ ਦੇ ਬੁਲਾਰੇ ਡਾ. ਜਤਿੰਦਰ ਦੇਵ ਨੇ ਦੱਸਿਆ ਕਿ ਟ੍ਰਾਇਲਾਂ ਦੌਰਾਨ ਚੁਣੀਆਂ ਖਿਡਾਰਨਾਂ ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ 49ਵੀਂ ਕੌਮੀ ਸੀਨੀਅਰ ਮਹਿਲਾ ਚੈਂਪੀਅਨਸ਼ਿਪ ਵਿੱਚ ਰਾਜ ਦੀ ਪ੍ਰਤੀਨਿਧਤਾ ਕਰਨਗੀਆਂ। ਇਹ ਚੈਂਪੀਅਨਸ਼ਿਪ 17 ਤੋਂ 21 ਮਾਰਚ ਤੱਕ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਟ੍ਰਾਇਲਾਂ ਵਿੱਚ ਹਿੱਸਾ ਲੈਣ ਸਬੰਧੀ ਖਿਡਾਰਨਾਂ ਲਈ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਕੋਵਿਡ-19 ਨਿਯਮਾਂ ਦੀ ਪਾਲਣਾ ਲਾਜ਼ਮੀ ਹੈ। ਚੁਣੀਆਂ ਖਿਡਾਰਨਾਂ ਲਈ ਕੌਮੀ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਰਵਾਨਾ ਹੋਣ ਤੋਂ ਪਹਿਲਾਂ ਕਰੋਨਾ ਟੈਸਟ ਕਰਾਉਣਾ ਲਾਜ਼ਮੀ ਹੈ। ਉਹੀ ਖਿਡਾਰਨਾਂ ਟੀਮ ਨਾਲ ਜਾਣਗੀਆਂ ਜਿਨ੍ਹਾਂ ਦੀ ਰਿੋਪਰਟ ਨੈਗੇਟਿਵ ਆਵੇਗੀ।