ਅਹਿਮਦਾਬਾਦ, 1 ਅਕਤੂਬਰ

ਇੱਥੇ ਚੱਲ ਰਹੀਆਂ 36ਵੀਆਂ ਕੌਮੀ ਖੇਡਾਂ ਦੌਰਾਨ ਅੱਜ ਹਰਿਆਣਾ ਦੇ ਨਿਸ਼ਾਨੇਬਾਜ਼ ਅਰਸ਼ਦੀਪ ਸਿੰਘ ਅਤੇ ਰਮਿਤਾ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤ ਲਿਆ। ਦੋਵਾਂ ਨੇ ਫਾਈਨਲ ਵਿੱਚ ਮੱਧ ਪ੍ਰਦੇਸ਼ ਦੇ ਐਸ਼ਵਰਿਆ ਪ੍ਰਤਾਪ ਸਿੰੰਘ ਤੋਮਰ ਅਤੇ ਸ਼੍ਰੇਆ ਅਗਰਵਾਲ ਦੀ ਜੋੜੀ ਨੂੰ 17-9 ਦੇ ਫਰਕ ਨਾਲ ਹਰਾਇਆ।