28 june chandigarh

ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਮਹਿੰਦਰ ਸਿੰਘ ਧੋਨੀ ਤਜ਼ਰਬੇਕਾਰ ਖਿਡਾਰੀ ਹਨ ਅਤੇ ਉਨ੍ਹਾਂ ਦੀ ਸਲਾਹ ਟੀਮ ਲਈ ਹਮੇਸ਼ਾ ਕਾਰਗਰ ਸਾਬਿਤ ਹੋਈ।ਕੋਹਲੀ ਨੇ ਕਿਹਾ ਕਿ ਧੋਨੀ ਆਪਣੇ ਆਪ ਨੂੰ ਪ੍ਰਸਥਿਤੀਆਂ ਦੇ ਅਨਸਾਰ ਬਦਲਣਾ ਜਾਣਦੇ ਹਨ।ਧੋਨੀ ਦਾ ਬਚਾਅ ਕਰਦਿਆਂ ਉਨ੍ਹਾਂ ਕਿਹਾ ਕਿ ਕਦੇ ਕਦਾਈ ਪ੍ਰਦਰਸ਼ਨ ਖ਼ਰਾਬ ਹੋ ਜਾਂਦਾ ਹੈ ਤਾਂ ਲੋਕ ਉਸ ਦੀ ਅਲੋਚਨਾ ਕਰਨ ਲੱਗ ਜਾਂਦੇ ਹਨ ਪਰ ਅਸੀਂ ਜਾਣਦੇ ਹਾਂ ਕਿ ਟੀਮ ਨੂੰ ਉਨ੍ਹਾਂ ਕਿੰਨੀ ਜ਼ਰੂਰਤ ਹੈ।ਇਕ ਦੋ ਮੈਚਾਂ ਦੇ ਖ਼ਕਾਰਬ ਪ੍ਰਦਰਸ਼ਨ ਕਾਰਨ ਅਸੀਂ ਉਨ੍ਹਾਂ ਦੀਆਂ ਉਹ ਪਾਰੀਆਂ ਨਹੀਂ ਭੁਲਾ ਸਕਦੇ ਜਿੰਨ੍ਹਾਂ ਨੇ ਟੀਮ ਨੂੰ ਜਿੱਤ ਦਵਾਉਣ ਵਿੱਚ ਵੱਡਾ ਯੋਗਦਾਨ ਸੀ।

ਕੋਹਲੀ ਨੇ ਕਿਹਾ ਕਿ ਜੇਕਰ ਤਹਾਨੂੰ ਆਖਿਰ ਓਵਰ ਵਿੱਚ 15 ਤੋਂ 20 ਦੋੜਾਂ ਦੀ ਲੋੜ ਹੋਵੇ ਤਾਂ ਇਸ ਸਮੇਂ ਧੋਨੀ ਬਾਖੂਬੀ ਜਾਣਦੇ ਹੁੰਦੇ ਹਨ ਕਿ ਕਿਸ ਤਰ੍ਹਾਂ ਨਾਲ ਦੋੜਾਂ ਬਣਾ ਕਿ ਜਿੱਤ ਹਾਸਿਲ ਕੀਤੀ ਜਾ ਸਕਦੀ ਹੈ।ਉਹਨ੍ਹਾਂ ਦੱਸਿਆਂ ਕਿ ਧੋਨੀ ਕੋਲ ਲੰਮਾ ਸਮਾਂ ਖੇਡਣ ਦਾ ਤਜਰਬਾ ਹੈ ਜੋ ਟੀਮ ਲਈ ਹਮੇਸ਼ਾ ਹੀ ਕਾਰਗਰ ਸਾਬਿਤ ਹੁੰਦਾ ਹੈ।

ਜ਼ਿਕਰਯੋਗ ਹੈ ਕਿ ਅਫਗਾਨੀਸਤਾਨ ਅਤੇ ਵੈਸਟ ਇੰਡੀਜ਼ ਖ਼ਿਲਾਫ ਮੈਚ ਵਿੱਚ ਧੋਨੀ ਨੇ ਸਟਰਾਇਕ ਰੋਟੇਟ ਕਰਨ ਵਿੱਚ ਅਸਫਲ ਰਹਿਣ ਕਾਰਨ ਉਨ੍ਹਾਂ ਦੀ ਕਾਫ਼ੀ ਅਲੋਚਨਾ ਹੋਈ ਸੀ।ਜਿਸਤੋਂ ਦੋ ਬਾਅਦ ਸਚਿਨ ਨੇ ਵੀ ਟਿੱਪਣੀ ਕਰਕੇ ਆਪਣੀ ਨਰਾਜ਼ਗੀ ਜ਼ਾਹਿਰ ਕੀਤੀ ਸੀ।ਪਰ ਵੈਸਟ ਇੰਡੀਜ਼ ਖ਼ਿਲਾਫ ਅੰਤਿਮ ਉਵਰ ਵਿੱਚ 16 ਦੋੜਾਂ ਬਣਾ ਕੇ ਟੀਮ ਦਾ ਸਕੋਰ 268 ਤੱਕ ਪਹੁੰਚਾ ਦਿੱਤਾ ਸੀ।ਇਸ ਮੈਚ ਵਿੱਚ ਧੋਨੀ ਨੇ 61 ਗੇਂਦਾਂ ਖੇਡ ਕੇ 56 ਦੋੜਾਂ ਬਣਾਇਆਂ ਸਨ।