ਮੈਲਬਰਨ:ਆਸਟਰੇਲਿਆਈ ਟੈਸਟ ਟੀਮ ਦੇ ਕਪਤਾਨ ਟਿਮ ਪੇਨ ਅਨੁਸਾਰ ਭਾਰਤੀ ਕਪਤਾਨ ਵਿਰਾਟ ਕੋਹਲੀ ਦੁਨੀਆਂ ਦਾ ਬਿਹਤਰੀਨ ਬੱਲੇਬਾਜ਼ ਹੈ। ਉਸ ਨੇ ਕਿਹਾ, ‘‘ਵਿਰਾਟ ਕੋਹਲੀ ਲਈ ਮੈਂ ਕਈ ਵਾਰ ਕਿਹਾ ਹੈ ਕਿ ਉਹ ਇਸ ਤਰ੍ਹਾਂ ਦਾ ਖਿਡਾਰੀ ਹੈ, ਜਿਸ ਨੂੰ ਤੁਸੀਂ ਹਮੇਸ਼ਾ ਆਪਣੀ ਟੀਮ ਵਿੱਚ ਰੱਖਣਾ ਪਸੰਦ ਕਰੋਗੇ। ਉਹ ਦੁਨੀਆਂ ਦਾ ਬਿਹਤਰੀਨ ਬੱਲੇਬਾਜ਼ ਹੈ। ਉਸ ਨੇ ਕਿਹਾ, ‘‘ਕੋਹਲੀ ਖ਼ਿਲਾਫ਼ ਖੇਡਣਾ ਚੁਣੌਤੀਪੂਰਨ ਹੈ। ਉਹ ਤੁਹਾਡੀ ਚਾਲ ਵਿੱਚ ਨਹੀਂ ਫਸਦਾ।’’ ਕੋਹਲੀ ਦੀ ਅਗਵਾਈ ਹੇਠ ਭਾਰਤ ਨੇ 2018-19 ’ਚ ਪਹਿਲੀ ਵਾਰ ਆਸਟਰੇਲੀਆ ਵਿੱਚ ਮੇਜ਼ਬਾਨ ਟੀਮ ਖ਼ਿਲਾਫ਼ ਟੈਸਟ ਲੜੀ ਜਿੱਤੀ ਸੀ। ਇਸ ਲੜੀ ਦੌਰਾਨ ਦੋਹਾਂ ਕਪਤਾਨਾਂ ਵਿਚਾਲੇ ਕਈ ਵਾਰ ਸ਼ਬਦੀ ਜੰਗ ਵੀ ਦੇਖਣ ਨੂੰ ਮਿਲੀ ਸੀ। ਇਸ ਬਾਰੇ ਪੇਨ ਨੇ ਕਿਹਾ, ‘‘ਹਾਂ, ਚਾਰ ਸਾਲ ਪਹਿਲਾਂ ਉਸ ਨਾਲ ਮਤਭੇਦ ਹੋਏ ਸਨ। ਉਹ ਅਜਿਹਾ ਖਿਡਾਰੀ ਹੈ, ਜਿਸ ਨੂੰ ਮੈਂ ਹਮੇਸ਼ਾਂ ਯਾਦ ਰੱਖਾਂਗਾ।