ਲੰਡਨ, 22 ਦਸੰਬਰ

ਇੰਗਲੈਂਡ ਵਿੱਚ ਜਿਹੜੇ ਲੋਕਾਂ ਨੇ ਕਰੋਨਾ ਪਾਜ਼ੇਟਿਵ ਹੋਣ ਕਾਰਨ ਖੁਦ ਨੂੰ ਇਕਾਂਤਵਾਸ ਕੀਤਾ ਹੋਇਆ ਹੈ, ਉਨ੍ਹਾਂ ਨੂੰ ਹੁਣ 10 ਦਿਨਾਂ ਦੀ ਥਾਂ ਸਿਰਫ 7 ਦਿਨ ਹੀ ਇਕਾਂਤਵਾਸ ਵਿੱਚ ਰਹਿਣਾ ਪਏਗਾ। ਇਹ ਐਲਾਨ ਯੂਕੇ ਦੇ ਸਿਹਤ ਸਕੱਤਰ ਸਾਜਿਦ ਜਾਵਿਦ ਨੇ ਬੁੱਧਵਾਰ ਨੂੰ ਕੀਤਾ। ਇਸੇ ਦੌਰਾਨ ਇਨ੍ਹਾਂ ਵਿਅਕਤੀਆਂ ਨੂੰ ਆਪਣੇ ਇਕਾਂਤਵਾਸ ਦੇ ਛੇਵੇਂ ਤੇ ਸੱਤਵੇਂ ਦਿਨ ਲੇਟਰਲ ਫਲੋ ਟੈਸਟ (ਐੱਲਐੱਫਟੀ) ਦੀਆਂ ਦੋ ਨੈਗੇਟਿਵ ਰਿਪੋਰਟਾਂ ਵੀ ਪੇਸ਼ ਕਰਨੀਆਂ ਪੈਣਗੀਆਂ।