ਨਵੀਂ ਦਿੱਲੀ, 13 ਅਗਸਤ
ਕਰੋਨਾ ਤੋਂ ਬਚਾਅ ਲਈ ਭਾਰਤ ਬਾਇਓਟੈੱਕ ਵੱਲੋਂ ਵਿਕਸਤ ਕੀਤੀ ਗਈ ਨੱਕ ਰਾਹੀਂ ਦਿੱਤੀ ਜਾਣ ਵਾਲੀ ਦਵਾਈ ਦੇ ਦੂਜੇ ਗੇੜ ਦੇ ਟਰਾਇਲ ਨੂੰ ਮਨਜ਼ੂਰੀ ਮਿਲ ਗਈ ਹੈ। ਬਾਇਓਤਕਨੀਕ ਵਿਭਾਗ ਨੇ ਦੱਸਿਆ ਹੈ ਕਿ 18 ਤੋਂ 60 ਸਾਲ ਉਮਰ ਵਰਗ ਦੇ ਵਿਅਕਤੀਆਂ ’ਤੇ ਇਸ ਦਵਾਈ ਦੇ ਪਹਿਲੇ ਗੇੜ ਦਾ ਟਰਾਇਲ ਪੂਰਾ ਹੋ ਚੁੱਕਾ ਹੈ। ਪਹਿਲਾਂ ਜਾਰੀ ਕੀਤੇ ਬਿਆਨ ਵਿੱਚ ਕਿਹਾ ਗਿਆ ਸੀ ਕਿ ਦਵਾਈ ਦੇ ਦੂਸਰੇ ਤੇ ਤੀਸਰੇ ਗੇੜ ਦੇ ਟਰਾਇਲ ਨੂੰ ਮਨਜ਼ੂਰੀ ਮਿਲੀ ਹੈ ਪਰ ਹੁਣ ਦੱਸਿਆ ਗਿਆ ਹੈ ਕਿ ਸਿਰਫ ਦੂਜੇ ਗੇੜ ਦੇ ਟਰਾਇਲ ਨੂੰ ਹੀ ਮਨਜ਼ੂਰੀ ਮਿਲੀ ਹੈ।