ਨਵੀਂ ਦਿੱਲੀ, 3 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉਨ੍ਹਾਂ 40 ਤੋਂ ਵੱਧ ਜ਼ਿਲ੍ਹਿਆਂ ਦੇ ਜ਼ਿਲ੍ਹਾ ਮੈਜਿਸਟਰੇਟਾਂ ਨਾਲ ਮੀਟਿੰਗ ਕੀਤੀ, ਜਿਨ੍ਹਾਂ ਵਿੱਚ ਲੋਕਾਂ ਨੂੰ ਕੋਵਿਡ-19 ਦਾ ਟੀਕਾਕਰਨ ਬਹੁਤ ਘੱਟ ਹੋਇਆ ਹੈ। ਵੀਡੀਓ ਕਾਨਫਰੰਸ ਰਾਹੀਂ ਹੋਈ ਮੀਟਿੰਗ ਵਿੱਚ ਉਨ੍ਹਾਂ ਜ਼ਿਲ੍ਹਿਆਂ ਦੇ ਅਧਿਕਾਰੀਆਂ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚ ਦੂਜੇ ਟੀਕੇ ਦੀ ਡੋਜ਼ 50 ਫੀਸਦੀ ਤੋਂ ਘੱਟ ਲੋਕਾਂ ਨੂੰ ਲੱਗੀ ਹੈ। ਮੀਟਿੰਗ ਵਿੱਚ 40 ਜ਼ਿਲ੍ਹੇ ਝਾਰਖੰਡ, ਮਨੀਪੁਰ, ਨਾਗਾਲੈਂਡ, ਅਰੁਣਾਚਲ ਪ੍ਰਦੇਸ਼, ਮਹਾਰਾਸ਼ਟਰ ਤੇ ਮੇਘਾਲਿਆ ਸ਼ਾਮਲ ਸਨ। ਸ੍ਰੀ ਮੋਦੀ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਕਿਹਾ,‘ ਕੋਵਿਡ ਵਿਰੋਧੀ ਟੀਕਿਆਂ ਬਾਰੇ ਜਾਗਰੂਕਤਾ ਫੈਲਾਉਣ ਤੇ ਅਫ਼ਵਾਹਾਂ ਨੂੰ ਦੂਰ ਕਰਨ ਲਈ ਤੁਸ਼ਂ ਸਥਾਨਕ ਧਾਰਮਿਕ ਨੇਤਾਵਾਂ ਦੀ ਮਦਦ ਲੈ ਸਕਦੇ ਹੋ।’