ਅਬੂ ਧਾਬੀ: ਆਈਪੀਐਲ ਦੇ 13ਵੇਂ ਸੀਜ਼ਨ ਦਾ 24ਵਾਂ ਮੈਚ ਅਬੂ ਧਾਬੀ ਵਿੱਚ ਕਿੰਗਜ਼ ਇਲੈਵਨ ਪੰਜਾਬ ਅਤੇ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਵਿਚਕਾਰ ਖੇਡਿਆ ਜਾ ਰਿਹਾ ਹੈ। ਕੋਲਕਾਤਾ ਨੇ ਟਾਸ ਜਿੱਤ ਕੇ ਪੰਜਾਬ ਨੂੰ 165 ਦੌੜਾਂ ਦਾ ਟੀਚਾ ਦਿੱਤਾ। ਦਿਨੇਸ਼ ਕਾਰਤਿਕ ਨੇ 58 ਅਤੇ ਸ਼ੁਭਮਨ ਗਿੱਲ ਨੇ 57 ਦੌੜਾਂ ਬਣਾਈਆਂ। ਦੋਵਾਂ ਵਿਚਾਲੇ ਚੌਥੇ ਵਿਕਟ ਲਈ 81 ਦੌੜਾਂ ਦੀ ਭਾਈਵਾਲੀ ਸੀ। ਪੰਜਾਬ ਦੇ ਮੁਹੰਮਦ ਸ਼ਮੀ, ਰਵੀ ਬਿਸ਼ਨੋਈ ਅਤੇ ਅਰਸ਼ਦੀਪ ਸਿੰਘ ਨੇ 1-1 ਵਿਕਟ ਲਏ।

ਕੋਲਕਾਤਾ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਆਖਰੀ ਮੈਚ ਦਾ ਹੀਰੋ ਰਾਹੁਲ ਤ੍ਰਿਪਾਠੀ ਇਸ ਮੈਚ ਵਿਚ ਸਿਰਫ 4 ਦੌੜਾਂ ਹੀ ਬਣਾ ਸਕਿਆ। ਉਸ ਨੂੰ ਮੁਹੰਮਦ ਸ਼ਮੀ ਨੇ ਆਊਟ ਕੀਤਾ। ਇਸ ਤੋਂ ਬਾਅਦ ਨਿਤੀਸ਼ ਰਾਣਾ 2 ਦੌੜਾਂ ਬਣਾ ਕੇ ਆਊਟ ਹੋਏ। ਕੇਕੇਆਰ ਸ਼ੁਰੂਆਤੀ ਛੇ ਓਵਰਾਂ ਵਿਚ ਦੋ ਵਿਕਟਾਂ ‘ਤੇ 25 ਦੌੜਾਂ ਹੀ ਬਣਾ ਸਕੀ। ਪਾਵਰ ਪਲੇਅ ਵਿਚ ਇਹ ਇਸ ਸੀਜ਼ਨ ਦਾ ਦੂਜਾ ਸਭ ਤੋਂ ਘੱਟ ਸਕੋਰ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਦਿੱਲੀ ਕੈਪੀਟਲਸ ਨੇ ਦੁਬਈ ਵਿਚ ਪੰਜਾਬ ਖਿਲਾਫ ਵਿਕਟਾਂ ਤੇ 23 ਦੌੜਾਂ ਬਣਾਈਆਂ ਸੀ। ਇਸ ਦੇ ਨਾਲ ਹੀ ਰਾਜਸਥਾਨ ਰਾਇਲਜ਼ ਨੇ ਆਬੂ ਧਾਬੀ ਚ ਮੁੰਬਈ ਇੰਡੀਅਨਜ਼ ਖਿਲਾਫ ਵਿਕਟਾਂ ਤੇ 31 ਦੌੜਾਂ ਬਣਾਈਆਂ ਸੀ।

ਕੋਲਕਾਤਾ ਨੇ ਵਾਰ ਖਿਤਾਬ ਜਿੱਤਿਆਪੰਜਾਬ ਨੂੰ ਅਜੇ ਵੀ ਇੰਤਜ਼ਾਰ:

ਕੋਲਕਾਤਾ ਨੇ ਆਈਪੀਐਲ ਦੇ ਇਤਿਹਾਸ ਵਿਚ ਹੁਣ ਤਕ ਦੋ ਵਾਰ (2014, 2012) ਫਾਈਨਲ ਖੇਡਿਆ ਹੈ ਅਤੇ ਦੋਵੇਂ ਵਾਰ ਚੈਂਪੀਅਨ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਇੱਕ ਵਾਰ ਵੀ ਖ਼ਿਤਾਬ ਨਹੀਂ ਜਿੱਤ ਸਕਿਆ ਹੈ। 2014 ਵਿਚ ਉਸਨੇ ਫਾਈਨਲ ਵਿਚ ਥਾਂ ਬਣਾਈਪਰ ਕੋਲਕਾਤਾ ਤੋਂ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।