ਕੋਲਕਾਤਾ, 30 ਮਾਰਚ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤ੍ਰਿਣਮੂਲ ਕਾਂਗਰਸ ਦੇ ਨੇਤਾਵਾਂ ਅਤੇ ਵਰਕਰਾਂ ਦੇ ਨਾਲ ਬੁੱਧਵਾਰ ਨੂੰ ਸ਼ਹਿਰ ਦੇ ਮੱਧ ਵਿਚ ਰੈੱਡ ਰੋਡ ‘ਤੇ ਡਾਕਟਰ ਬੀਆਰ ਅੰਬੇਡਕਰ ਦੇ ਬੁੱਤ ਦੇ ਸਾਹਮਣੇ ਰਾਤ ਭਰ ਧਰਨੇ ‘ਤੇ ਬੈਠੀ ਰਹੀ। ਪੱਛਮੀ ਬੰਗਾਲ ਪ੍ਰਤੀ ਕੇਂਦਰ ਦੇ ਕਥਿਤ ਪੱਖਪਾਤੀ ਰਵੱਈਏ ਦੇ ਵਿਰੋਧ ‘ਚ ਮੁੱਖ ਮੰਤਰੀ ਬੁੱਧਵਾਰ ਤੋਂ ਕੋਲਕਾਤਾ ‘ਚ ਦੋ ਦਿਨਾਂ ਧਰਨੇ ‘ਤੇ ਹੈ। ਬੁੱਧਵਾਰ ਨੂੰ ਆਪਣਾ ਰੁਖ਼ ਬਦਲਦਿਆਂ ਉਨ੍ਹਾਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਖ਼ਿਲਾਫ਼ ਇੱਕਜੁੱਟ ਹੋ ਕੇ ਲੜਨ ਦੀ ਅਪੀਲ ਕੀਤੀ ਸੀ।