ਨਵੀਂ ਦਿੱਲੀ : ਇੰਗਲੈਂਡ ਵਿਚ ਹੋਣ ਵਾਲੀ ਮਿਹਲਾ ਯੂਰੋ 2021 ਫੁੱਟਬਾਲ ਚੈਂਪੀਅਨਸ਼ਿਪ ਨੂੰ ਕੋਰੋਨਾ ਵਾਇਰਸ ਕਾਰਨ ਇਕ ਸਾਲ ਤਕ ਮੁਲਤਵੀ ਕੀਤਾ ਜਾ ਸਕਦਾ ਹੈ। ਪੁਰਸ਼ ਯੂਰੋ ਚੈਂਪੀਅਨਸ਼ਿਪ ਅਤੇ ਟੋਕੀਓ ਓਲੰਪਿਕ ਨੂੰ ਕੋਰੋਨਾ ਕਾਰਨ ਇਕ ਸਾਲ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਇਸ ਦਾ ਆਯੋਜਨ 2021 ਵਿਚ ਹੋਵੇਗਾ। ਡੇਨਿਸ਼ ਫੁੱਟਬਾਲ ਸੰਘ ਨੇ ਕਿਹਾ ਕਿ ਅਜਿਹੇ ’ਚ ਮਹਿਲਾ ਯੂਰੋ 2021 ਨੂੰ ਇਕ ਸਾਲ ਦੇ ਲਈ ਟਾਲਿਆ ਜਾ ਸਕਦਾ ਹੈ।
ਯੂਏਫਾ ਅਤੇ ਇੰਗਲੈਂਡ ਫੁੱਟਬਾਲ ਸੰਘ ਨੇ ਅਜੇ ਤਕ ਮਹਿਲਾ ਯੂਰੋ ਨੂੰ ਇਕ ਸਾਲ ਅੱਗੇ ਲੈ ਜਾਣ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਡੇਨਿਸ਼ ਫੁੱਟਬਾਲ ਸੰਘ ਨੇ ਕਿਹਾ ਕਿ ਬੁੱਧਵਾਰ ਨੂੰ ਯੂਏਫਾ ਦੇ 55 ਮੈਂਬਰ ਦੇਸ਼ਾਂ ਦੀ ਵੀਡੀਓ ਕਾਨਫ੍ਰੰਸ ਵਿਚ ਇਸ ਗੱਲ ’ਤੇ ਸਹਿਮਤੀ ਹੋ ਗਈ ਸੀ। ਮਹਿਲਾ ਯੂਰੋ ਦੇ ਕੁਆਲੀਫਾਈਂਗ ਮੈਚ ਕੋਰੋਨਾ ਨਾਲ ਪ੍ਰਭਾਵਿਤ ਹੋਏ ਹਨ ਅਤੇ ਯੂਏਫਾ ਨੇ ਪੁਸ਼ਟੀ ਕੀਤੀ ਹੈ ਕਿ ਜੂਨ ਵਿਚ ਹੋਣ ਵਾਲੇ ਸਾਰੇ ਕੌਮਾਂਤਰੀ ਮੈਚ ਮੁਲਤਵੀ ਕਰ ਦਿੱਤੇ ਗਏ ਹਨ।