ਲੰਡਨ, 30 ਅਕਤੂਬਰ
ਇਥੇ ਭਲਕੇ ਕਾਨਫਰੰਸ ਆਫ ਪਾਰਟੀਜ਼ (ਕੋਪ) ਸ਼ੁਰੂ ਹੋ ਰਿਹਾ ਹੈ। ਇਸ ਵਿਚ ਦੁਨੀਆ ਭਰ ਦੇ ਦੇਸ਼ ਵਾਤਾਵਰਨ ਤਬਦੀਲੀ ਦੇ ਖਤਰਿਆਂ ਨੂੰ ਦੂਰ ਕਰਨ ਲਈ ਚਰਚਾ ਕਰਨਗੇ। ਉਹ 2015 ਵਿਚ ਪੈਰਿਸ ਵਿਚ ਹੋਏ ਸਮਝੌਤੇ ਤੇ ਯੂਐਨ ਫਰੇਮਵਰਕ ਕਨਵੈਂਸ਼ਨ ਆਨ ਕਲਾਈਮੇਟ ਚੇਂਜ ਤਹਿਤ ਟੀਚਾ ਹਾਸਲ ਕਰਨ ’ਤੇ ਜ਼ੋਰ ਦੇਣਗੇ। ਕੋਪ ਹਰ ਸਾਲ ਹੁੰਦੀ ਹੈ ਤੇ ਇਸ ਵਿਚ ਯੂਰਪੀਅਨ ਸੰਘ ਤੇ 196 ਹੋਰ ਦੇਸ਼ ਸ਼ਾਮਲ ਹਨ।