ਧਰਤੀ ਦੀ ਦੁਰਵਰਤੋਂ ਕਰਨ ਵਾਲੇ ਲੋਕਾਂ ਨਾਲ ਨਜਿੱਠਣ ਲਈ ਸ਼ਹਿਰ ਵਾਸੀਆਂ ਨੂੰ ਸਾਥ ਦੇਣ ਦਾ ਸੱਦਾ
ਟਾਸਕ ਫੋਰਸ ਲਈ 21 ਜੁਲਾਈ ਤੱਕ ਅਰਜ਼ੀਆਂ ਮੰਗੀਆਂ
ਟੋਰਾਂਟੋ (ਗੁਰਮੁੱਖ ਸਿੰਘ ਬਾਰੀਆ)- ਕੈਲਡਨ ਸਿਟੀ ਨੇ ਧਰਤੀ ਨੂੰ ਗੈਰ ਕਾਨੂੰਨੀ ਤੌਰ ‘ਤੇ ਵਰਤੋਂ ਕਰਨ ਵਾਲੇ ਲੋਕਾਂ ਖਿਲਾਫ ਕਾਰਵਾਈ ਕਰਨ ਲਈ ਇੱਕ ਨਵੀਂ ਟਾਸਕ ਫੋਰਸ ਗਠਨ ਕਰਨ ਦਾ ਫੈਸਲਾ ਕੀਤਾ ਹੈ ਜਿਸ ਦੇ ‘ਚ ਆਮ ਲੋਕਾਂ ਨੂੰ ਸ਼ਾਮਿਲ ਕਰਨ ਵਾਸਤੇ ਅਰਜੀਆਂ ਮੰਗੀਆਂ ਗਈਆਂ ਹਨ। ਇਹ ਦੱਸਣਯੋਗ ਹੈ ਕਿ ਸਿਟੀ ਕੌਂਸਲ ਦੀ 4 ਜੂਨ ਨੂੰ ਹੋਈ ਮੀਟਿੰਗ ਦੇ ‘ਚ ਇੱਕ ਮਤਾ ਪਾਸ ਕੀਤਾ ਗਿਆ ਸੀ ਕਿ ਸ਼ਹਿਰ ਦੇ ਵਿੱਚ ਵੱਖ-ਵੱਖ ਕਾਰੋਬਾਰੀਆਂ ਵੱਲੋਂ ਗੈਰ ਕਾਨੂੰਨੀ ਤੌਰ ‘ਤੇ ਕੁਝ ਐਦਾਂ ਦੇ ਕਾਰੋਬਾਰ ਕੀਤੇ ਜਾ ਰਹੇ ਹਨ ਜਿਸ ਨਾਲ ਜਿੱਥੇ ਜ਼ਮੀਨ ਦੀ ਗੁਣਵੱਤਾ ਘੱਟਦੀ ਹੈ ਉੱਥੇ ਹੀ ਵਾਤਾਵਰਨ ਵੀ ਪ੍ਰਦੂਸ਼ਿਤ ਹੁੰਦਾ ਹੈ । ਖਾਸ ਤੌਰ ‘ਤੇ ਆਵਾਜ਼ ਪ੍ਰਦੂਸ਼ਣ ਪੈਦਾ ਹੋਣ ਦੇ ਨਾਲ ਕੈਲਡਨ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਆ ਰਹੀ ਸੀ। ਇਸ ਗੱਲ ਨੂੰ ਧਿਆਨ ਚ ਰੱਖਦਿਆਂ ਹੋਇਆਂ ਹੁਣ ਕੈਲਡਨ ਸਿਟੀ ਨੇ ਆਮ ਲੋਕਾਂ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਟਾਸਕ ਫੋਰ ਗਠਨ ਕਰਨ ਦਾ ਮਤਾ ਪਾਸ ਕੀਤਾ ਹੈ, ਜਿਸ ਵਿੱਚ ਆਮ ਲੋਕਾਂ ਨੂੰ ਵੀ ਸ਼ਾਮਿਲ ਕੀਤਾ ਜਾਏਗਾ। ਕੈਲਡਨ ਸਿਟੀ ਨੇ ਇਸ ਵਾਸਤੇ ਬਕਾਇਦਾ ਜੋ ਉਮੀਦਵਾਰਾਂ ਪਾਸੋਂ 21 ਜੁਲਾਈ ਤੱਕ ਅਰਜੀਆਂ ਵੀ ਮੰਗੀਆਂ ਹਨ ।
ਇਹ ਦੱਸਣ ਯੋਗ ਹੈ ਕਿ ਕੈਦ ਸਿਟੀ ਵਿੱਚ ਬਹੁਤ ਸਾਰੇ ਕਾਰੋਬਾਰੀਆਂ ਵੱਲੋਂ ਟਰੱਕ ਯਾਰਡ ਗੈਰ-ਕਨੂਨੀ ਤੌਰ ‘ਤੇ ਚਲਾਏ ਜਾ ਰਹੇ ਸਨ ਜਿਨਾਂ ਖਿਲਾਫ ਕੈਲਡਨ ਸਿਟੀ ਨੇ ਬਕਾਇਦਾ ਅਦਾਲਤ ਵਿੱਚ ਕੇਸ ਵੀ ਲੜੇ ਹਨ ਅਤੇ ਅਜੇ ਵੀ ਕੁਝ ਕੇਸ ਚੱਲ ਰਹੇ ਹਨ ਕੈਲਡਨ ਸਿਟੀ ਨੇ ਅਦਾਲਤ ਦੀ ਦਖਲਅੰਦਾਜ਼ੀ ਤੋਂ ਬਾਅਦ ਬਹੁਤ ਸਾਰੇ ਟਰੱਕ ਯਾਰਡਾਂ ਨੂੰ ਚੁਕਵਾ ਦਿੱਤਾ ਗਿਆ ਹੈ ਅਤੇ ਕਈ ਜਗ੍ਹਾ ‘ਤੇ ਕਾਰੋਬਾਰੀਆਂ ਨੂੰ ਜ਼ੁਰਮਾਨੇ ਵੀ ਕੀਤੇ ਗਏ ਹਨ। ਇਹ ਦੱਸਣ ਯੋਗ ਹੈ ਕਿ ਕੈਲਡਨ ਸਿਟੀ ਦੇ ਬਹੁਤ ਸਾਰੇ ਵਾਸੀਆਂ ਵੱਲੋਂ ਲਗਾਤਾਰ ਇਸ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ ਕਿ ਬਹੁਤ ਸਾਰੇ ਕਾਰੋਬਾਰੀ ਸ਼ਹਿਰ ਦੇ ਵਿੱਚ ਜ਼ਮੀਨ ਨੂੰ ਗੈਰ ਕਾਨੂੰਨੀ ਤੌਰ ਤੇ ਵਰਤਦੇ ਹਨ, ਭਾਵ ਅਜਿਹੇ ਕਾਰੋਬਾਰ ਚਲਾਉਂਦੇ ਹਨ ਜਿਸ ਨਾਲ ਜਮੀਨ ਦੀ ਗੁਣਵੱਤਾ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਆਵਾਜ਼ ਪ੍ਰਦੂਸ਼ਣ ਵੀ ਪੈਦਾ ਹੁੰਦਾ ਹੈ। ਕੈਲਡਨ ਮਿਊਨਸੀਪਲ ਲਾਅ ਇਨਫੋਰਸਮੈਂਟ ਦੇ ਡਾਇਰੈਕਟਰ ਜੈਂਕ ਹੁੰਜਣ ਨੇ ਇਹ ਗੱਲ ਕਹੀ ਹੈ ਕਿ ਸਿਟੀ ਵੱਲੋਂ ਸੈਂਕੜੇ ਅਜਿਹੀਆਂ ਸੰਪਤੀਆਂ ਦੀ ਜਾਂਚ ਕੀਤੀ ਗਈ ਹੈ ਅਤੇ ਇਹਨਾਂ ਇਨ੍ਹਾਂ ਖਿਲਾਫ ਜਾਂਚ ਕਰਨ ਵਾਸਤੇ ਬਕਾਇਦਾ ਟਾਸਕ ਫੋਰ ਦਾ ਗਠਨ ਕੀਤਾ ਗਿਆ ਹੈ।