ਚੰਡੀਗੜ੍ਹ, 8 ਸਤੰਬਰ

ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਟੋਕੀਓ ਓਲੰਪਿਕ ਤਮਗਾ ਜੇਤੂ ਰਾਜ ਦੇ ਖਿਡਾਰੀਆਂ ਤੇ ਸੋਨ ਤਗਮਾ ਜੇਤੂ ਨੀਰਜ ਚੋਪੜਾ ਲਈ ਅੱਜ ਰਾਤ ਦੇ ਖਾਣੇ ਦੀ ਮੇਜ਼ਬਾਨੀ ਕਰ ਰਹੇ ਹਨ ਅਤੇ ਉਹ ਖੁਦ ਉਨ੍ਹਾਂ ਲਈ ਪਕਵਾਨ ਤਿਆਰ ਕਰਨਗੇ। ਇਹ ਭੋਜ ਮੁਹਾਲੀ ਦੇ ਸਿਸਵਾਂ ਸਥਿਤ ਕੈਪਟਨ ਦ ਫਾਰਮ ਹਾਊਸ ਵਿੱਚ ਦਿੱਤਾ ਜਾ ਰਿਹਾ ਹੈ।