ਟੋਰਾਂਟੋ — ਕੈਨੇਡਾ ‘ਚ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਨੇ ਜਿੱਥੇ 16 ਜਨਵਰੀ (ਮੰਗਲਵਾਰ) ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਸੀ ਕਿ ਉਨ੍ਹਾਂ ਨੇ ਆਪਣੀ ਪ੍ਰੇਮਿਕਾ ਨਾਲ ਮੰਗਣੀ ਕਰਵਾ ਲਈ ਹੈ। 38 ਸਾਲਾਂ ਜਗਮੀਤ ਨੇ 27 ਸਾਲਾਂ ਗੁਰਕਿਰਨ ਕੌਰ ਓਨਟਰਾਈਓ ‘ਚ ਮੰਗਣੀ ਕਰਵਾਈ ਸੀ। ਇਸ ਨਿੱਜੀ ਪ੍ਰੋਗਰਾਮ ‘ਚ ਉਨ੍ਹਾਂ ਦੇ ਪਰਿਵਾਰਕ ਮੈਂਬਰ, ਖਾਸ ਦੋਸਤ ਅਤੇ ਰਿਸ਼ਤੇਦਾਰ ਹੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਗੁਰਕਿਰਨ ਕੌਰ ਜੋ ਕਿ ਕੈਨੇਡਾ ਦੀ ਇਕ ਮਸ਼ਹੂਰ ਫੈਸ਼ਨ ਡਿਜ਼ਾਇਨਰ ਹੈ ਅਤੇ ਇਹ ਪਿਛਲੇ ਇਕ ਸਾਲ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ। ਉਥੇ ਹੀ ਜਾਣਕਾਰੀ ਮੁਤਾਬਕ ਜਗਮੀਤ ਸਿੰਘ 4 ਫਰਵਰੀ ਨੂੰ ਗੁਰਕਿਰਨ ਕੌਰ ਨਾਲ ਵਿਆਹ ਕਰਾ ਸਕਦੇ ਹਨ। ਵਿਆਹ ਪੂਰੇ ਪੰਜਾਬੀ ਰੀਤੀ-ਰਿਵਾਜ਼ਾਂ ਮੁਤਾਬਕ ਬਰੈਂਪਟਨ ‘ਚ ਹੀ ਕੀਤਾ ਜਾਵੇਗਾ। ਇਸ ਪ੍ਰੋਗਰਾਮ ‘ਚ ਉਨ੍ਹਾਂ ਦੇ ਪਰਿਵਾਰਕ ਮੈਂਬਰ, ਦੋਸਤ ਅਤੇ ਗੁਆਂਢੀ ਸ਼ਾਮਲ ਹੋਣਗੇ। ਜਾਣਕਾਰੀ ਮੁਤਾਬਕ ਜਗਮੀਤ ਸਿੰਘ ਅਤੇ ਗੁਰਕਿਰਨ ਕੌਰ ਵਿਆਹ ਤੋਂ ਬਾਅਦ 19 ਫਰਵਰੀ ਨੂੰ ਮੈਕਸੀਕੋ ਲਈ ਰਵਾਨਾ ਹੋਣਗੇ, ਜਿੱਥੇ ਉਹ ਇਕ ਨਿੱਜੀ ਰਿਸੈਪਸ਼ਨ ਪਾਰਟੀ ਆਰਗਨਾਈਜ਼ ਕਰਨਗੇ। ਜ਼ਿਕਰਯੋਗ ਹੈ ਕਿ ਇਸ ਤੋਂ ਬਾਅਦ ਉਹ ਆਪਣਾ ਹਨੀਮੂਨ ਮੈਕਸੀਕੋ ‘ਚ ਮਨਾਉਣਗੇ। ਜ਼ਿਕਰਯੋਗ ਹੈ ਕਿ ਦਸੰਬਰ 2017 ‘ਚ ਜਗਮੀਤ ਸਿੰਘ ਅਤੇ ਗੁਰਕਿਰਨ ਕੌਰ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ, ਜਿਨ੍ਹਾਂ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਉਨ੍ਹਾਂ ਨੇ ਮੰਗਣੀ ਕਰਾ ਲਈ ਹੈ। ਇਸ ਪਿੱਛੋਂ ਇਸ ਜੋੜੇ ਨੇ ਸਪੱਸ਼ਟ ਕੀਤਾ ਸੀ ਕਿ ਇਹ ਮੰਗਣੀ ਨਹੀਂ ਸਗੋਂ ਰੋਕਾ ਹੈ, ਜੋ ਪੰਜਾਬੀ ਸੱਭਿਆਚਾਰ ਮੁਤਾਬਕ ਕੀਤਾ ਗਿਆ ਸੀ। ਹੁਣ (16 ਜਨਵਰੀ) ਉਨ੍ਹਾਂ ਨੇ ਮੰਗਣੀ ਕਰਵਾਈ ਹੈ, ਜਗਮੀਤ ਸਿੰਘ ਨੇ ਫਿਲਮੀ ਅੰਦਾਜ਼ ਗੁਰਕਿਰਨ ਨੂੰ ਪ੍ਰਪੋਜ਼ ਵੀ ਕੀਤਾ ਸੀ। ਜਗਮੀਤ ਸਿੰਘ ਨੇ ਮੰਗਣੀ ਤੋਂ ਬਾਅਦ ਕਿਹਾ ਸੀ ਕਿ ਉਹ ਬਹੁਤ ਖੁਸ਼ ਹਨ, ਇਸ ਲਈ ਉਹ ਇਹ ਖਬਰ ਲੋਕਾਂ ਨਾਲ ਸਾਂਝੀ ਕਰ ਰਹੇ ਹਨ। ਜਗਮੀਤ ਨੇ ਫੇਸਬੁੱਕ ‘ਤੇ ਵੀ ਫੋਟੋਆਂ ਪਾ ਪੋਸਟ ਕੀਤਾ ਸੀ ਕਿ ਉਸ (ਗੁਰਕਿਰਨ ਕੌਰ) ਨੇ ‘ਹਾਂ’ ਕਰ ਦਿੱਤੀ ਹੈ। ਜਗਮੀਤ ਸਿੰਘ ਕੈਨੇਡਾ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਚੋਣ ਲੱੜਣ ਦੀਆਂ ਤਿਆਰੀਆਂ ਕਰ ਰਹੇ ਹਨ, ਜਿਸ ਕਾਰਨ ਉਹ ਹਮੇਸ਼ਾ ਚਰਚਾ ‘ਚ ਹੀ ਰਹਿੰਦੇ ਹਨ।