ਸਟਾਰ ਨਿਊਜ਼:- ਜੁਲਾਈ ਮਹੀਨੇ ਦੀ 18 ਤੋਂ 21 ਤੱਕ ਯੌਰਕ ਯੂਨੀਵਰਸਿਟੀ ਵਿੱਚ ਟੋਰਾਂਟੋ ਟ੍ਰੈਕ ਐਂਡ ਫੀਲਡ ਸੈਂਟਰ ਵਿੱਚ ਨੌਰਥ ਸੈਂਟਰਲ ਅਮੈਰੀਕਾ ਐਂਡ ਕਰੇਬੀਅਨ ਕੰਟਰੀਜ਼ ਵਰਲਡ ਮਾਸਟਰਜ਼ ਚੈਮਪੀਅਨਸ਼ਿਪ ਹੋਈ। ਜਿਸ ਵਿੱਚ 33 ਦੇਸ਼ਾਂ ਦੇ 1100 ਐਥਲੀਜ਼ ਨੇ ਹਿੱਸਾ ਲਿਆ।
ਇਨ੍ਹਾਂ ਖੇਡਾਂ ਵਿੱਚ 96 ਸਾਲਾ ਅਤਰ ਸਿੰਘ ਸੇਖੋਂ ਨੇ ਵੀ ਹਿੱਸਾ ਲਿਆ ਅਤੇ ਕੈਨੇਡਾ ਦੀ ਪ੍ਰਤੀਨਿੱਧਤਾ ਕੀਤੀ ਜਿਸ ਵਿੱਚ ਉਨ੍ਹਾਂ ਚਾਰ ਸੋਨੇ ਦੇ ਤਮਗੇ ਜਿੱਤੇ ਹਨ। ਇਸੇ ਤਰ੍ਹਾਂ ਅਡਮੰਟਨ ਦੀ ਯੂਨੀਵਰਸਿਟੀ ਆਫ ਅਲਬਰਟਾ ਦੇ ਯੂਨੀਵਰਸੇਡ ਪਵੇਲੀਅਨ ਵਿੱਚ ਕੈਨੇਡੀਅਨ ਮਾਸਟਰਜ਼ ਇੰਨਡੋਰ ਚੈਮਪੀਅਨਸ਼ਿਪ ਹੋਈ ਜਿਸ ਵਿੱਚ ਬਾਬਾ ਅਤਰ ਸਿੰਘ ਨੇ 4 ਸੋਨੇ ਦੇ ਤਮਗੇ ਜਿੱਤੇ। ਇਨ੍ਹਾਂ ਨੂੰ ਇਸੇ ਸਾਲ ਫਰਬਰੀ ਵਿੱਚ ਕੈਨੇਡੀਅਨ ਮਾਸਟਰਜ਼ ਐਥਲੈਟਿਕਸ ਵਲੋਂ ਐਥਲੀਟ ਆਫ ਦ ਈਅਰ ਐਲਾਨਿਆ ਗਿਆ ਸੀ।
ਸ਼ ਅਤਰ ਸਿੰਘ ਸੇਖੋਂ ਦੇ ਭਾਣਜੇ ਕਰਨਲ ਹਰਨੇਕ ਸਿੰਘ ਤੂਰ ਸ਼ ਅਤਰ ਸਿੰਘ ਸੇਖੋਂ ਦੇ ਕੋਚ ਵੀ ਹਨ ਜਿਹੜੇ ਉਨ੍ਹਾਂ ਦੇ ਪ੍ਰੇਰਕ ਵੀ ਹਨ। ਸ਼ ਅਤਰ ਸਿੰਘ ਸੇਖੋਂ ਖੇਡਾਂ ਤੋਂ ਇਲਾਵਾ ਰੂਹਾਨੀ ਰਸਤੇ ਦੇ ਵੀ ਪਾਂਧੀ ਹਨ। ਗੁਰਬਾਣੀ ਇਨ੍ਹਾਂ ਦਾ ਜੀਵਨ ਹੈ ਗੁਰਬਾਣੀ ਦੇ ਆਸ਼ੇ ਅਨੁਸਾਰ ਜੀਵਨ ਜਿਊਂਦੇ ਹਨ। ਇਨ੍ਹਾਂ ਦੀ ਪ੍ਰੇਰਨਾ ਅਤੇ ਵਿਚਾਰਾਂ ਦੁਆਰਾ ਬਹੁਤ ਸਾਰੇ ਲੋਕਾਂ ਨੂੰ ਲਾਭ ਹੋਇਆ ਹੈ। ਨਸ਼ੇ ਤਿਆਗਣਾ, ਚੰਗਾ ਸੁੱਚਾ ਜੀਵਨ ਜਿਊਣ ਵਿੱਚ ਬਹੁਤਿਆਂ ਨੂੰ ਮਦਦ ਮਿਲੀ ਹੈ। ਲੋਕ ਸਤਿਕਾਰ ਨਾਲ ਇਨ੍ਹਾਂ ਨੂੰ ਬਾਬਾ ਵੀ ਕਹਿੰਦੇ ਹਨ। ਸ਼ ਅਤਰ ਸਿੰਘ ਨਾਲ ਸੰਪਰਕ ਲਈ ਤੁਸੀਂ 416-702-8600 ਤੇ ਕਾਲ ਕਰ ਸਕਦੇ ਹੋ। ਸ਼ ਅਤਰ ਸਿੰਘ ਵਲੋਂ ਮੀਡੀਆ, ਪੰਜਾਬੀ ਭਾਈਚਾਰੇ ਦਾ ਅਤੇ ਹਰ ਉਸ ਵਿਅਕਤੀ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਸਮੇਂ ਸਮੇਂ ਸਿਰ ਉਨ੍ਹਾਂ ਨੂੰ ਪ੍ਰੇਰਨਾ ਅਤੇ ਮਦਦ ਕੀਤੀ।