ਓਟਵਾ, 6 ਮਈ
ਕੈਨੇਡਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਜਿਸ ਨੇ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਲਈ ਫਾਈਜ਼ਰ ਇੰਕ ਦੇ ਕੋਵਿਡ-19 ਟੀਕੇ ਨੂੰ ਮਨਜ਼ੂਰੀ ਦਿੱਤੀ ਹੈ।
ਕੈਨੇਡੀਅਨ ਸੰਘੀ ਸਿਹਤ ਮੰਤਰਾਲੇ ਦੀ ਸੀਨੀਅਰ ਸਲਾਹਕਾਰ ਸੁਪ੍ਰੀਆ ਸ਼ਰਮਾ ਨੇ ਕਿਹਾ ਕਿ ਜਰਮਨ ਭਾਈਵਾਲ ਬਾਇਓਨਟੈੱਕ ਐੱਸਈਈ ਨਾਲ ਰਲ ਕੇ ਤਿਆਰ ਕੀਤਾ ਗਿਆ ਫਾਈਜ਼ਰ ਟੀਕਾ ਛੋਟੀ ਉਮਰ ਵਰਗ ਵਿਚ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ।