•ਸੁਰੱਖਿਆ ਏਜੰਸੀਆਂ ਨੇ ਵਿਸ਼ੇਸ਼ ਹਵਾਈ ਖੇਤਰ ਨੂੰ ‘ਨੋ ਫਲਾਈ ਜ਼ੋਨ ‘ ਐਲਾਨਿਆ

ਟੋਰਾਂਟੋ – ਕੈਨੇਡਾ ਇਸ ਮਹੀਨੇ ਆਪਣੀ ਧਰਤੀ ‘ਤੇ ਕਰਵਾਈ ਜਾਣ ਵਾਲੀ ਜੀ-7 ਦੇਸ਼ਾਂ ਦੇ ਸੰਮੇਲਨ ਲਈ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਿਹਾ ਹੈ । ਜੂਨ ਦੀ 15 ਤਰੀਕ ਤੋਂ 17 ਤਰੀਕ ਤੱਕ ਅਲਬਰਟਾ ਦੇ ਕਨਨਾਸਕਿਸ ਸ਼ਹਿਰ ‘ਚ ਹੋਣ ਵਾਲੇ ਇਸ ਸੰਮੇਲਨ ਵਿੱਚ ਭਾਗ ਲੈਣ ਲਈ ਜੀ- ਦੇਸ਼ਾਂ ਦੇ ਮੁਖੀਆਂ ਤੋਂ ਇਲਾਵਾ ਹੋਰ ਵੀ ਵੱਖ-ਵੱਖ ਦੇਸ਼ਾਂ ਦੇ ਆਗੂਆਂ ਨੂੰ ਸੱਦਾ ਪੱਤਰ ਭੇਜੇ ਜਾ ਰਹੇ ਹਨ । ਕੈਨੇਡਾ ਵੱਲੋਂ ਜੀ-ਦੇਸ਼ਾਂ ਜਿਨ੍ਹਾਂ ‘ਚ ਫਰਾਂਸ , ਬਰਤਾਨੀਆਂ, ਜਰਮਨੀ, ਇਟਲੀ , ਜਪਾਨ , ਅਮਰੀਕਾ ਤੋਂ ਇਲਾਵਾ ਕੈਨੇਡਾ ਖੁਦ ਸ਼ਾਮਲ ਹੈ, ਤੋਂ ਇਲਾਵਾ ਕੈਨੇਡਾ ਵੱਲੋਂ ਹੁਣ ਤੱਕ ਅਸਟਰੇਲੀਆ, ਦੱਖਣੀ ਅਫਰੀਕਾ, ਯੂਕਰੇਨ, ਮੈਕਸੀਕੋ ਤੋਂ ਹੋਰ ਵੀ ਵੱਖ ਵੱਖ-ਵੱਖ ਮੁਲਕਾਂ ਦੇ ਆਗੂਆਂ ਨੂੰ ਸੱਦਾ ਪੱਤਰ ਭੇਜੇ ਜਾ ਰਹੇ ਹਨ । ਕੈਨੇਡਾ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਸੰਮੇਲਨ ‘ਚ ਭਾਗ ਲੈਣ ਦਾ ਸੱਦੇ ਦੀ ਖ਼ਬਰ ਹੈ ।
ਦੱਸਣਯੋਗ ਹੈ ਕਿ ਬੀਤੀ 25 ਮਈ ਨੂੰ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ ਕਿ ਉਹਨਾਂ ਦੀ ਭਾਰਤ ਦੇ ਹਮਰੁਤਬਾ ਐਸ ਜੈ ਸ਼ੰਕਰ ਨਾਲ ਵਧੀਆ ਮਹੌਲ
‘ਚ ਗੱਲਬਾਤ ਹੋਈ ਅਤੇ ਆਪਸੀ ਵਪਾਰ ‘ਚ ਸਹਿਯੋਗ ਕਰਨ ਲਈ ਦੋਵੇਂ ਅੱਗੇ ਗੱਲਬਾਤ ਜਾਰੀ ਰੱਖਣ ਦੇ ਚਾਹਵਾਨ ਹਨ ।