ਟੋਰਾਂਟੋ, 23 ਅਪਰੈਲ
ਕੈਨੇਡਾ ਸਰਕਾਰ ਨੇ ਅੱਜ ਭਾਰਤ ਤੇ ਪਾਕਿਸਤਾਨ ਤੋਂ ਸਾਰੀਆਂ ਯਾਤਰੀ ਹਵਾਈ ਉਡਾਣਾਂ ’ਤੇ 30 ਦਿਨਾਂ ਲਈ ਰੋਕ ਲਾ ਦਿੱਤੀ ਹੈ। ਇਹ ਫੈਸਲਾ ਭਾਰਤ ਤੇ ਪਾਕਿਸਤਾਨ ਵਿਚ ਕਰੋਨਾ ਦੇ ਵਧਦੇ ਹੋਏ ਕੇਸਾਂ ਨੂੰ ਦੇਖਦੇ ਹੋਏ ਕੀਤਾ ਗਿਆ ਹੈ। ਟਰਾਂਸਪੋਰਟ ਮੰਤਰੀ ਓਮਰ ਅਲਘਾਬਰਾ ਨੇ ਜਾਣਕਾਰੀ ਦਿੱਤੀ ਕਿ ਇਹ ਪਾਬੰਦੀ ਅੱਜ ਤੋਂ ਹੀ ਲਾਗੂ ਹੋ ਗਈ ਹੈ। ਇਸ ਤੋਂ ਪਹਿਲਾਂ ਬਰਤਾਨੀਆ, ਆਸਟਰੇਲੀਆ ਤੇ ਸਿੰਗਾਪੁਰ ਵੀ ਭਾਰਤੀ ਉਡਾਣਾਂ ’ਤੇ ਪਾਬੰਦੀਆਂ ਲਾ ਚੁੱਕੇ ਹਨ।