ਟੋਰਾਂਟੋ (ਬਲਜਿੰਦਰ ਸੇਖਾ) ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਅੱਜ ਐਤਵਾਰ ਨੂੰ ਗਵਰਨਰ ਜਨਰਲ ਨੂੰ ਮਿਲਕੇ ਫੈਡਰਲ ਚੋਣ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਸੰਸਦ ਨੂੰ ਭੰਗ ਕਰਨ ਲਈ ਕਹਿਣਗੇ।
ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਚੋਣਾਂ ਦਾ ਦਿਨ 28 ਅਪ੍ਰੈਲ ਨੂੰ ਹੋਵੇਗਾ – ਮਤਲਬ ਕਿ ਫੈਡਰਲ ਪਾਰਟੀਆਂ ਕੈਨੇਡੀਅਨ ਕਾਨੂੰਨ ਦੇ ਤਹਿਤ ਸਭ ਤੋਂ ਘੱਟ ਚੋਣ ਸਮੇਂ ਲਈ ਚੋਣ ਪ੍ਰਚਾਰ ਕਰਨਗੀਆਂ ।
ਕੈਨੇਡਾ ਦੇ ਚੋਣ ਨਿਯਮਾਂ ਅਨੁਸਾਰ ਫੈਡਰਲ ਮੁਹਿੰਮਾਂ ਦੀ ਲਈ 37 ਅਤੇ 51 ਦਿਨਾਂ ਦੇ ਵਿਚਕਾਰ ਹੋਣੀ ਚਾਹੀਦੀ ਹੈ, ਅਤੇ ਚੋਣਾਂ ਦਾ ਦਿਨ ਸੋਮਵਾਰ ਨੂੰ ਹੋਣਾ ਚਾਹੀਦਾ ਹੈ ।
ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਕਿ ਮਾਰਕ ਕਾਰਨੇ ਆਪਣੀ ਸਰਕਾਰ ਨਾਲ ਮੁਲਾਕਾਤ ਕਰਨਗੇ। ਫਿਰ ਗਵਰਨਰ ਜਨਰਲ ਮੈਰੀ ਸਾਈਮਨ ਐਤਵਾਰ ਨੂੰ ਦੁਪਹਿਰ ET ‘ਤੇ, 12:30 ਵਜੇ ਇੱਕ ਨਿਊਜ਼ ਕਾਨਫਰੰਸ ਕਰਨਗੇ ।
ਬਾਅਦ ਵਿੱਚ, ਮਾਰਕ ਕਾਰਨੀ ਵੱਲੋਂ ਫੈਡਰਲ ਚੋਣ ਮੁਹਿੰਮ ਦੇ ਪਹਿਲੇ ਹਫ਼ਤੇ ਦੌਰਾਨ ਦੇਸ਼ ਭਰ ਦੀ ਯਾਤਰਾ ਕਰਨ ਦੀ ਉਮੀਦ ਹੈ।
ਪ੍ਰਧਾਨ ਮੰਤਰੀ ਕਾਰਨੇ ਓਟਾਵਾ ਖੇਤਰ ਵਿੱਚ ਨੇਪੀਅਨ ਰਾਈਡਿੰਗ ਵਿੱਚ ਚੋਣ ਲੜਨ ਗੇ ।
ਕਾਰਨੇ ਜਨਤਕ ਰਾਏ ਪੋਲਾਂ ਦੀ ਲਿਬਰਲ ਦੇ ਵਧੇ ਗ੍ਰਾਫ ਕਰਕੇ ਇਹ ਚੋਣਾਂ ਜਲਦੀ ਕਾਲ ਕਰ ਰਹੇ ਹਨ ਜਿਨ੍ਹਾਂ ਨੇ ਆਉਣ ਵਾਲੇ ਮੁਕਾਬਲੇ ਵਿੱਚ ਲਿਬਰਲ ਪਾਰਟੀ ਨੂੰ ਬਿਲਕੁਲ ਅੱਗੇ ਰੱਖਿਆ ਹੈ।
ਪਰ ਹੋਰ ਕੈਨੇਡੀਅਨ ਸਰਵਿਆਂ ਅਨੁਸਾਰ ਕੰਸਰਵੇਟਿਵ ਤੇ ਲਿਬਰਲ ਪਾਰਟੀ ਦੇ ਵਿਚਕਾਰ ਕਾਂਟੇ ਦੀ ਟੱਕਰ ਚੱਲ ਰਹੀ ਹੈ।ਅਪ੍ਰੈਲ ਨੂੰ ਰਾਤ 10 ਵਜੇ ਤੱਕ ਪਤਾ ਲੱਗ ਜਾਵੇਗਾ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਫਿਰ ਤੋਂ ਬਣਦੇ ਹਨ ਜਾਂ ਪੀ ਸੀ ਪਾਰਟੀ ਦੇ ਪੀਅਰ ਪੋਲੀਵਰ । ਇਹ ਫ਼ੈਸਲਾ ਕੈਨੇਡੀਅਨ ਵੋਟਰਾਂ ਦੇ ਹੱਥ ਹੈ ।