ਟੋਰਾਂਟੋ (ਬਲਜਿੰਦਰ ਸੇਖਾ ) ਪੰਜਾਬ ਦਾ ਸਹਿਰ ਮੋਗਾ ਵੈਸੇ ਹੀ ਮਸ਼ਹੂਰ ਹੈ ।ਇਸ ਸ਼ਹਿਰ ਤੇ ਜਿਲ੍ਹੇ ਦੇ ਲੋਕਾਂ ਨੇ ਦੁਨੀਆਂ ਦੇ ਵੱਖ ਵੱਖ ਖੇਤਰਾਂ ਵਿੱਚ ਮਸ਼ਹੂਰ ਹਨ । ਸੈਂਕੜੇ ਬਿਜਨਿਸ਼ ਅਦਾਰੇ ਮੋਗਾ ਦੇ ਨਾਮ ਨਾਲ ਚੱਲ ਰਹੇ ਹਨ ।ਇਸ ਇਲਾਕੇ ਨਾਲ ਸਬੰਧਤ ਲੋਕਾਂ ਨੇ ਵਿਦੇਸ਼ਾਂ ਵਿੱਚ ਪਰਵਾਸ ਕੀਤਾ ਹੈ ।ਬਹੁਤ ਖੇਤਰਾਂ ਵਿੱਚ ਨਾਮਣਾ ਖੱਟਿਆ ਹੈ ।
ਪਰ ਹੁਣ ਕੈਨੇਡਾ ਦੇ ਸੂਬੇ ਓਨਟਾਰੀਓ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਚੱਲ ਰਹੀਆਂ ਹਨ । ਉਸ ਸਮੇਂ ਇੱਕ ਟੋਪੀ ਸ਼ੋਸਲ ਮੀਡੀਏ ਤੇ ਚਰਚਿਤ ਹੈ ।ਜਿਸ ਉੱਪਰ ਲਿਖਿਆ ਹੈ MOGA ( Make Ontario Great Again) ਉਨਟਾਰੀਓ ਸੂਬੇ ਨੂੰ ਫਿਰ ਤੋਂ ਮਹਾਨ ਬਣਾਓ। ਪਰ ਪੰਜਾਬੀ ਲੋਕਾਂ ਨੇ ਮਜ਼ਾਕ ਨਾਲ ਕਹਿ ਰਹੇ ਹਨ ਅਸੀਂ ਤਾਂ ਮੋਗਾ ਬਣਾ ਦਿਆਂਗੇ ਪਰ ਫਿਰ ਸਾਨੂੰ ਦੋਸ਼ ਨਾ ਦਿਓ ।