ਟੋਰਾਂਟੋ (ਬਲਜਿੰਦਰ ਸੇਖਾ) ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਕੈਨੇਡਾ ਵਿੱਚ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ GST ਨੂੰ ਖਤਮ ਕਰ ਦੇਵੇਗੀ।ਇਸ ਲਈ ਘਰ ਦੀ ਕੀਮਤ ਇੱਕ ਮਿਲੀਅਨ ਡਾਲਰ ਮਿਥੀ ਗਈ ਹੈ ।ਰੀਅਲ ਇਸਟੇਟ ਦੇ ਮਾਹਿਰਾਂ ਅਜੀਤ ਗਰਚਾ ,ਬਲਜੀਤ ਗਰਚਾ ਤੇ ਹਾਰਪ ਗਰੇਵਾਲ ਨੇ ਕਿਹਾ ਚਿਰਾਂ ਤੋਂ ਬੰਦ ਪਈ ਰੀਅਲ ਇਸਟੇਟ ਮਾਰਕੀਟ ਨੂੰ ਤੇਜ ਕਰਨ ਲਈ ਸਰਕਾਰ ਨੂੰ ਵਿਆਜ ਦਰਾਂ ਹੋਰ ਘੱਟ ਕਰਨੀਆਂ ਪੈਣਗੀਆਂ । ਇਸਤੋ ਇਲਾਵਾ ਡਾਊਨ ਪੇਮਿੰਟ ਹੋਰ ਘੱਟ ਕਰਨ ਪਵੇਗੀ ।ਰੀਅਲ ਇਸਟੇਟ ਦੇ ਹੋਰ ਮਾਹਿਰ ਡਾਕਟਰ ਨਰਿੰਦਰਪਾਲ ਸਿੰਘ ਗਰਚਾ ਤੇ ਕੰਨਵਰਦੀਪ ਵਾਲੀਆ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਉਮੀਦ ਕੀਤੀ ਅਮਰੀਕਾ ਨਾਲ ਟੈਰਿਫ ਦੇ ਮਸਲਾ ਹੱਲ ਹੋਣ ਤੇ ਕੈਨੇਡਾ ਵਿੱਚ ਚੋਣਾਂ ਤੋਂ ਬਾਅਦ ਰੀਅਲ ਇਸਟੇਟ ਵਿੱਚ ਤੇਜ਼ੀ ਆਵੇਗੀ ।