ਜਗਮੀਤ ਸਿੰਘ ਨੇ ਐਲਾਨ ਕੀਤਾ ਕਿ NDP ਟਰੂਡੋ ਸਰਕਾਰ ਨੂੰ ਹਟਾਉਣ ਲਈ ਵੋਟ ਪਾਵੇਗਾ
ਓਟਾਵਾ (ਬਲਜਿੰਦਰ ਸੇਖਾ) ਅੱਜ ਵੱਡੇ ਪੱਧਰ ਉੱਤੇ ਕੈਨੇਡਾ ਦੀ ਫੈਡਰਲ ਸਿਆਸਤ ਵਿੱਚ ਹੱਲ ਚੱਲ ਹੋਈ।
“ਲਿਬਰਲ ਇੱਕ ਹੋਰ ਮੌਕੇ ਦੇ ਹੱਕਦਾਰ ਨਹੀਂ ਹਨ,” ਜਗਮੀਤ ਸਿੰਘ ਨੇ ਸ਼ੁੱਕਰਵਾਰ ਨੂੰ ਇੱਕ ਖੁੱਲੇ ਪੱਤਰ ਵਿੱਚ ਘੋਸ਼ਣਾ ਕੀਤੀ ਹੈ ਕਿ ਟਰੂਡੋ ਸਰਕਾਰ ਦੇ ਖਿਲਾਫ NDP ਦੇ ਰੁਖ ਨੂੰ ਮਜ਼ਬੂਤ ਕਰਦੇ ਹੋਏ
ਇੱਕ ਸਿਆਸੀ ਕਦਮ ਚੱਕਦੇ ਹੋਏ ਐਨਡੀਪੀ ਆਗੂ ਜਗਮੀਤ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੀ ਪਾਰਟੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਘੱਟ ਗਿਣਤੀ ਸਰਕਾਰ ਨੂੰ ਡੇਗਣ ਲਈ ਹਾਊਸ ਆਫ ਕਾਮਨਜ਼ ਦੀ ਅਗਲੀ ਬੈਠਕ ਵਿੱਚ ਬੇਭਰੋਸਗੀ ਦਾ ਮਤਾ ਪੇਸ਼ ਕਰੇਗੀ। ਸਿੰਘ ਦੀ ਇਹ ਘੋਸ਼ਣਾ ਟਰੂਡੋ ‘ਤੇ ਵਧਦੇ ਦਬਾਅ ਦੇ ਇੱਕ ਹਫ਼ਤੇ ਤੋਂ ਬਾਅਦ, ਕ੍ਰਿਸਟੀਆ ਫ੍ਰੀਲੈਂਡ ਦੇ ਕੈਬਨਿਟ ਤੋਂ ਅਚਾਨਕ ਅਸਤੀਫੇ ਦੇ ਕਾਰਨ ਵਧ ਗਈ ਹੈ।