ਟੋਰਾਂਟੋ (ਬਲਜਿੰਦਰ ਸੇਖਾ ) Canada Federal Elections ਕੈਨੇਡਾ-ਫੈਡਰਲ ਚੋਣਾਂ ਲਈ ਦੇਸ਼ ਭਰ ਵਿਚ ਐਡਵਾਂਸ ਪੋਲਿੰਗ ਸ਼ੁਰੂ ਕੱਲ ਸ਼ੁੱਕਰਵਾਰ ਤੋ ਸ਼ੁਰੂ ਹੋ ਚੁੱਕੀਆਂ ਹਨ ।ਜਿਸ ਵਿੱਚ ਰਜਿਸਟਰਡ ਵੋਟਰ 18 ਤੋਂ 21 ਅਪਰੈਲ ਤੱਕ ਨਿਰਧਾਰਿਤ ਪੋਲਿੰਗ ਸਟੇਸ਼ਨ ਵਿਚ ਜਾਂ ਨਜ਼ਦੀਕੀ ਇਲੈੱਕਸ਼ਨ ਕੈਨੇਡਾ ਦਫ਼ਤਰ ਵਿੱਚ ਡਾਕ ਰਾਹੀਂ ਜਾਂ ਇਨ-ਪਰਸਨ ਸਪੈਸ਼ਲ ਬੈਲਟ ਰਾਹੀਂ ਵੋਟ ਪਾ ਸਕਦੇ ਹਨ । ਵੋਟ ਪਾਉਣ ਲਈ ਸਵੇਰ ਨੋ ਵਜੇ ਤੋਂ ਸ਼ਾਮ ਨੌ ਵਜੇ ਤੱਕ ਦਾ ਸਮਾਂ ਹੈ । ਬਰੈਂਪਟਨ ਦੇ ਵਿੱਚ ਭਾਰੀ ਗਿਣਤੀ ਵਿੱਚ ਵੋਟਰ ਆਪਣੀ ਵੋਟ ਪਾਉਣ ਲਈ ਪੁੱਜ ਰਹੇ ਹਨ। ਸਾਡੇ ਨਾਲ ਗੱਲਬਾਤ ਕਰਦੇ ਲਿਬਰਲ ਸਮਰਥਕਾਂ ਨੇ ਆਪਣੀ ਵੱਡੀ ਜਿੱਤ ਦਾ ਦਾਅਵਾ ਕੀਤਾ । ਕੰਸਰਵੇਟਿਵ ਪਾਰਟੀ ਦੇ ਸਮਰਥਕਾਂ ਨੇ ਜ਼ਿਆਦਾ ਪੋਲਿੰਗ ਨੂੰ ਆਪਣੀ ਜਿੱਤ ਦੱਸਿਆ । ਯਾਦ ਰਹੇ ਕੈਨੇਡਾ ਵਿੱਚ ਅਜੇ ਵੀ ਵੋਟ ਬੈਲਟ ਪੇਪਰ ਤੇ ਹੀ ਪੈਂਦੀ ਹੈ ।ਚੋਣਾਂ ਦਾ ਆਖਰੀ ਦਿਨ ਸੋਮਵਾਰ ਅਠਾਈ ਅਪਰੈਲ ਹੈ ।