ਸਰੀ (ਬਿਊਰੋ ਰਿਪੋਰਟਰ) ਕੈਨੇਡਾ ਦੇ ਸਰੀ ਸ਼ਹਿਰ ਦੇ ਗਗਨਪ੍ਰੀਤ ਸਿੰਘ ਅਤੇ ਜਗਦੀਪ ਸਿੰਘ ਨੂੰ ਤਿੰਨ ਸਾਲ ਕੈਦ ਅਤੇ ਤਿੰਨ ਸਾਲ ਲਈ ਗੱਡੀ ਚਲਾਉਣ ‘ਤੇ ਪਾਬੰਦੀ ਦੀ ਸਜ਼ਾ ਸੁਣਾਈ ਗਈ ਹੈ। ਵਰਨਣਯੋਗ ਹੈ ਕਿ ਇਨ੍ਹਾਂ ਉੱਤੇ ਇਲਜ਼ਾਮ ਸੀ ਕਿ 2024 ਵਿੱਚ ਉਹ ਸਰੀ ‘ਚ ਇੱਕ ਵਿਅਕਤੀ ਨੂੰ ਟੱਕਰ ਮਾਰਨ ਤੋਂ ਬਾਅਦ ਉਸ ਨੂੰ ਸਵਾ ਕਿਲੋਮੀਟਰ ਤੱਕ ਘਸੀਟ ਕੇ ਲੈ ਗਏ ਅਤੇ ਫਿਰ ਉਸ ਦੀ ਲਾਸ਼ ਸੜਕ ‘ਤੇ ਸੁੱਟ ਦਿੱਤੀ।ਦੋਵੇਂ ਨੌਜਵਾਨ, ਜੋ ਹੁਣ 22 ਸਾਲ ਦੇ ਹਨ, ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਆਏ ਸਨ। ਉਨ੍ਹਾਂ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਭਾਰਤ ਡਿਪੋਰਟ ਕੀਤਾ ਜਾਵੇਗਾ। ਉਨ੍ਹਾਂ ਨੇ ਖਤਰਨਾਕ ਡਰਾਈਵਿੰਗ, ਹਾਦਸੇ ਤੋਂ ਬਾਅਦ ਨਾ ਰੁਕਣ ਅਤੇ ਨਾ ਮਦਦ ਕਰਨ, ਅਤੇ ਮ੍ਰਿਤਕ ਦੀ ਲਾਸ਼ ਨਾਲ ਛੇੜਛਾੜ ਕਰਨ ਦੇ ਦੋਸ਼ ਕਬੂਲੇ ਹਨ।