ਟੋਰਾਂਟੋ, 20 ਮਾਰਚ

ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ’ਚ ਭਾਰਤ ਦੇ ਸਿੱਖ ਵਿਦਿਆਰਥੀ ’ਤੇ ਅਣਪਛਾਤਿਆਂ ਦੇ ਸਮੂਹ ਨੇ ਹਮਲਾ ਕਰ ਦਿੱਤਾ। ਹਮਲੇ ’ਚ ਵਿਦਿਆਰਥੀ ਦੀ ਪੱਗ ਲਾਹ ਦਿੱਤੀ ਅਤੇ ਉਸ ਨੂੰ ਕੇਸਾਂ ਤੋਂ ਫੜ ਕੇ ਘੜੀਸਿਆ ਗਿਆ। ਗਗਨਦੀਪ ਸਿੰਘ (21) ਨੂੰ 17 ਮਾਰਚ ਨੂੰ ਹਾਈਵੇਅ 97 ਅਤੇ ਕੇਲੋਨਾ ਵਿੱਚ ਮੈਕਕਰੀ ਰੋਡ ਨੇੜੇ ਬੱਸ ਤੋਂ ਉਤਰਨ ਤੋਂ ਬਾਅਦ ਕੁੱਟਿਆ ਗਿਆ। ਗਗਨਦੀਪ ਕਰਿਆਨੇ ਦੀ ਖਰੀਦਦਾਰੀ ਕਰਨ ਤੋਂ ਬਾਅਦ ਘਰ ਜਾ ਰਿਹਾ ਸੀ, ਜਦੋਂ ਬੱਸ ‘ਤੇ ਉਸ ਦੀ ਮੁੰਡਿਆਂ ਦੇ ਝੜਪ ਹੋ ਗਈ। ਵਿਦਿਆਰਥੀ ਦੀਆਂ ਪਸਲੀਆਂ, ਮੂੰਹ, ਬਾਹਾਂ ਅਤੇ ਲੱਤਾਂ ‘ਤੇ ਕਾਫ਼ੀ ਸੱਟਾਂ ਲੱਗੀਆਂ ਹਨ ਤੇ ਉਸ ਦਾ ਹਸਪਤਾਲ ਵਿੱਚ ਇਲਾਜ ਕੀਤਾ ਗਿਆ।