ਪਾਈਪਲਾਈਨ, ਇਮੀਗ੍ਰੇਸ਼ਨ ਅਤੇ ਟਰੰਪ ਨਾਲ ਨਜਿੱਠਣ ਵਰਗੇ ਮੁੱਦਿਆਂ ‘ਤੇ ਹੋਈ ਤਕਰਾਰ
ਟੋਰਾਂਟੋ (ਬਲਜਿੰਦਰ ਸੇਖਾ) ਕੈਨੇਡਾ ਫ਼ੈਡਰਲ ਲੀਡਰਜ਼ ਦੀ ਮਾਂਟਰੀਅਲ ਵਿੱਚ ਹੋਈ ਫ੍ਰੈਂਚ ਭਾਸ਼ਾ ਦੀ ਅਧਿਕਾਰਤ ਡਿਬੇਟ ਤਕਰਾਰ, ਦਲੀਲ ਅਤੇ ਸਿਆਸੀ ਵਾਅਦਿਆਂ ਦਾ ਇੱਕ ਸੰਪੂਰਨ ਮਿਸ਼ਰਣ ਰਹੀ। ਇਸ ਡਿਬੇਟ ਦੌਰਾਨ ਪਾਈਪਲਾਈਨਾਂ ਤੋਂ ਲੈਕੇ ਇਮੀਗ੍ਰੇਸ਼ਨ ਅਤੇ ਮਹਿੰਗਾਈ ਤੋਂ ਲੈਕੇ ਡੌਨਲਡ ਟਰੰਪ ਤੱਕ, ਕਈ ਮੁੱਦਿਆਂ ‘ਤੇ ਬਹਿਸ ਹੋਈ। ਅੱਜ ਸ਼ਾਮ ਨੂੰ ਇੰਗਲਿਸ਼ ਭਾਸ਼ਾ ਵਿੱਚ ਡਿਬੇਟ ਹੋਵੇਗੀ । ਜ਼ਿਆਦਾਤਰ ਕੈਨੇਡੀਅਨ ਇਹਨਾਂ ਡਿਬੇਟਸ ਤੋਂ ਹੀ ਵੋਟਾਂ ਪਾਉਣ ਦਾ ਮਨ ਬਣਾਉਂਦੇ ਹਨ । ਇਸ ਵੇਲੇ ਸਾਰੇ ਕੈਨੇਡਾ ਵਿੱਚ ਮੁੱਖ ਚੋਣ ਮੁਕਾਬਲਾ ਲਿਬਰਲ ਤੇ ਕੰਸਰਵੇਟਿਵ ਵਿੱਚਕਾਰ ਹੈ ।