ਕੈਨੇਡਾ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਡੇਰਾਬੱਸੀ ਤੋਂ ਕੈਨੇਡਾ ਪੜ੍ਹਨ ਆਈ ਇੱਕ 21 ਸਾਲਾ ਲੜਕੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਮ੍ਰਿਤਕਾ ਦੀ ਪਛਾਣ 21 ਸਾਲਾ ਦੀ ਵੰਸ਼ੀਕਾ ਦੇ ਰੂਪ ਵਿੱਚ ਹੋਈ ਹੈ। ਮ੍ਰਿਤਕਾ ਦਵਿੰਦਰ ਸੈਣੀ ਵਾਸੀ ਸੈਣੀ ਮੁਹੱਲਾ ਦੀ ਧੀ ਸੀ। ਧੀ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ‘ਚ ਸੋਗ ਦੀ ਲਹਿਰ ਪੈ ਜਾ ਰਹੀ ਹੈ।
ਹਾਸਲ ਜਾਣਕਾਰੀ ਅਨੁਸਾਰ ਮ੍ਰਿਤਕਾ ਢਾਈ ਸਾਲ ਪਹਿਲਾਂ ਬਾਰ੍ਹਵੀਂ ਪਾਸ ਕਰਨ ਮਗਰੋਂ ਡੇਰਾਬੱਸੀ ਤੋਂ ਪੜ੍ਹਾਈ ਕਰਨ ਲਈ ਕੈਨੇਡਾ ਦੇ ਓਟਾਵਾ ਖ਼ੇਤਰ ਗਈ ਸੀ। ਉਸ ਵੱਲੋਂ ਦੋ ਸਾਲ ਦੇ ਕੋਰਸ ਵਿੱਚ ਦਾਖਲਾ ਲਿਆ ਗਿਆ ਸੀ ਜਿਸਦਾ ਆਖ਼ਰੀ ਪ੍ਰੀਖਿਆ ਉਸਨੇ 18 ਅਪ੍ਰੈਲ ਨੂੰ ਦਿੱਤਾ ਸੀ। ਹੁਣ ਕੁਝ ਦਿਨ ਤੋਂ ਉਹ ਨੌਕਰੀ ਤੇ ਜਾਣ ਲੱਗੀ ਸੀ। 22 ਤਰੀਕ ਨੂੰ ਉਹ ਘਰ ਤੋਂ ਆਪਣੀ ਨੌਕਰੀ ‘ਤੇ ਗਈ ਸੀ ਪਰ ਵਾਪਸ ਨਹੀਂ ਆਈ। ਉਸਦੀ 25 ਤਰੀਕ ਨੂੰ ਆਈਲੈਟਸ ਦੀ ਪ੍ਰੀਖਿਆ ਸੀ ਜਿਸ ਲਈ ਅੱਜ ਸਵੇਰ ਤੋਂ ਉਸਦੇ ਨਾਲ ਪੇਪਰ ਦੇਣ ਜਾਣ ਵਾਲੀ ਸਹੇਲੀ ਵੱਲੋਂ ਵਾਰ-ਵਾਰ ਫੋਨ ਕੀਤੇ ਗਏ ਪਰ ਫੋਨ ਸਵਿੱਚ ਆਫ਼ ਸੀ।
ਉਹ ਪ੍ਰੀਖਿਆ ਦੇਣ ਮਗਰੋਂ ਜਦ ਵੰਸ਼ਿਕਾ ਦੇ ਘਰ ਆ ਕੇ ਦੇਖਿਆ ਤਾਂ ਪਤਾ ਲੱਗਿਆ ਕਿ ਉਹ 22 ਤਰੀਕ ਨੂੰ ਨੌਕਰੀ ਗਈ ਸੀ ਪਰ ਵਾਪਸ ਨਹੀਂ ਆਈ। ਉਸਨੇ ਭਾਰਤ ਵਿੱਚ ਰਹਿੰਦੇ ਉਸਦੇ ਪਰਿਵਾਰ ਅਤੇ ਉਥੇ ਰਹਿੰਦੇ ਹੋਰਨਾਂ ਦੋਸਤਾਂ ਨੂੰ ਜਾਣਕਾਰੀ ਦੇ ਕੇ ਆਪਣੇ ਪੱਧਰ ਤੇ ਉਸਦੀ ਭਾਲ ਸ਼ੁਰੁ ਕੀਤੀ। ਮ੍ਰਿਤਕਾ ਦੇ ਦੋਸਤਾਂ ਅਤੇ ਹੋਰਨਾਂ ਸਨੇਹੀਆਂ ਨੇ ਉਥੋਂ ਦੇ ਮੈਂਬਰ ਪਾਰਲੀਮੈਂਟ ਨਾਲ ਵੀ ਸੰਪਰਕ ਕੀਤਾ ਜਿਸਨੇ ਉਸਦੀ ਭਾਲ ਲਈ ਵੱਖ ਵੱਖ ਥਾਵਾਂ ਤੇ ਮੇਲ ਵੀ ਕੀਤੀ।
ਦੱਸਿਆ ਜਾ ਰਿਹਾ ਹੈ ਕਿ ਅੱਜ ਉਸਦੀ ਲਾਸ਼ ਸਮੁੰਦਰ ਕੰਢਿਓ ਤੋਂ ਮਿਲੀ ਹੈ। ਵਾਂਸ਼ਿਕਾ ਦੀ ਮੌਤ ਖ਼ਬਰ ਸੁਣ ਕੇ ਉਸਦੇ ਪਰਿਵਾਰ ਵਿੱਚ ਸ਼ੋਗ ਦੀ ਲਹਿਰ ਦੌੜ ਗਈ। ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ 22 ਤਰੀਕ ਨੂੰ ਉਸਦੀ ਆਪਣੀ ਧੀ ਨਾਲ ਫੋਨ ਤੇ ਗੱਲ ਹੋਈ ਸੀ ਪਰ ਤਿੰਨ ਦਿਨ ਤੋਂ ਗੱਲ ਨਹੀਂ ਹੋਈ। ਉਨ੍ਹਾਂ ਨੂੰ ਲੱਗਿਆ ਕਿ ਉਹ ਆਪਣੇ ਪੇਪਰ ਦੀ ਤਿਆਰੀ ਵਿਚ ਰੁੱਝੀ ਹੈ। ਉਨ੍ਹਾਂ ਨੇ ਸ਼ੱਕ ਪ੍ਰਗਟਾਇਆ ਕਿ ਉਸਦਾ ਕਤਲ ਹੋਇਆ ਹੈ ਜਿਸਦੀ ਜਾਂਚ ਹੋਣੀ ਚਾਹੀਦੀ ਹੈ।