ਜਿੰਨਾ ਵਿੱਚ 19,583 ਭਾਰਤੀ ਮੂਲ ਦੇ
ਟੋਰਾਂਟੋ (ਬਲਜਿੰਦਰ ਸੇਖਾ ) IRCC (ਇਮੀਗ੍ਰੇਸ਼ਨ, ਰਿਫਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ) ਅਨੁਸਾਰ ਲਗਭਗ ਸਾਰੀ ਦੁਨੀਆ ਤੋਂ ਲਗਭਗ 50,000 ਹਜ਼ਾਰ ਤੇ 19,582 ਭਾਰਤੀ ਮੂਲ ਦੇ ਵਿਦਿਆਰਥੀ ਕੈਨੇਡਾ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਤੋਂ ਲਾਪਤਾ ਹੋ ਗਏ ਹਨ। ਇਹ ਵਿਦਿਆਰਥੀ ਕਾਫੀ ਸਮੇਂ ਤੋਂ ਕਾਲਜ ਜਾਂ ਯੂਨੀਵਰਸਿਟੀ ਵਿਚ ਨਜ਼ਰ ਨਹੀਂ ਆਏ। ਕਨੈਡੀਅਨ ਲੋਕਾਂ ਵੱਲੋਂ ਹੁਣ ਸਵਾਲ ਉਠ ਰਿਹਾ ਹੈ ਕਿ ਇਹ ਵਿਦਿਆਰਥੀ ਹੁਣ ਕਿੱਥੇ ਹਨ?
ਯਾਦ ਰਹੇ ਪਿਛਲੇ ਕੁਝ ਸਮੇਂ ਤੋਂ ਕੈਨੇਡਾ ਸਰਕਾਰ ਵੱਲੋਂ ਰਿਫੁਊਜੀ ਕਲੇਮ ਕਰਨ ਵਾਲਿਆਂ ਦੀਆਂ ਅਰਜ਼ੀਆਂ ਲੈਣੀਆਂ ਵੀ ਬੰਦ ਕਰ ਦਿੱਤੀਆਂ ਹਨ ।
ਹੁਣ ਤੇ ਭਵਿੱਖ ਵਿੱਚ ਕੀਤੀ ਜਾ ਰਹੀ ਕੈਨੇਡਾ ਸਰਕਾਰ ਵੱਲੋਂ ਸਖ਼ਤਾਈ ਕਾਰਨ ਇਹਨਾਂ ਦਾ ਪੱਕਾ ਹੋਣਾ ਮੁਸ਼ਕਲ ਲੱਗ ਰਿਹਾ ਹੈ । ਕੈਨੇਡਾ ਸਰਕਾਰ ਦੀ ਕੋਸ਼ਿਸ਼ ਹੈ ਕਿ ਪੜਾਈ ਤੇ ਵਰਕ ਪਰਮਿਟ ਖ਼ਤਮ ਹੋਣ ਦੀ ਸੂਰਤ ਵਿੱਚ ਇਹ ਵਾਪਿਸ ਆਪਣੇ ਜੱਦੀ ਦੇਸ਼ਾਂ ਨੂੰ ਵਾਪਸ ਪਰਤਣ ਜਾਣ ।ਕੀ ਇੰਜ ਹੋਵੇਗਾ ?ਇਸਦਾ ਜਵਾਬ ਭਵਿੱਖ ਦੇ ਗਰਭ ਵਿੱਚ ਹੈ ।