ਟੋਰਾਂਟੋ (ਬਲਜਿੰਦਰ ਸੇਖਾ ) ਪਿਛਲੇ ਇੱਕ ਮਹੀਨੇ ਤੋ ਚੱਲ ਰਹੀ ਕੈਨੇਡਾ ਪੋਸਟ ਦੀ ਹੜਤਾਲ ਮੰਗਲਵਾਰ ਨੂੰ ਖਤਮ ਹੋਣ ਜਾ ਰਹੀ ਹੈ ।ਕੈਨੇਡਾ ਪੋਸਟ ਅਨੁਸਾਰ ਕੈਨੇਡੀਅਨ ਉਦਯੋਗਿਕ ਸਬੰਧਾਂ ਬਾਰੇ ਬੋਰਡ ਨੇ ਹੜਤਾਲ ਤੇ ਚੱਲ ਰਹੇ ਡਾਕ ਕਰਮਚਾਰੀਆਂ ਨੂੰ ਮੁੜ ਕੰਮ ‘ਤੇ ਵਾਪਸ ਜਾਣ ਦਾ ਆਦੇਸ਼ ਦਿੱਤਾ ਹੈ। ਪਤਾ ਲੱਗਾ ਹੈ ਕਿ ਮੰਗਲਵਾਰ ਨੂੰ ਸਵੇਰੇ 8 ਵਜੇ ਤੋਂ ਡਾਕ ਸੇਵਾ ਬਹਾਲ ਹੋ ਜਾਵੇਗੀ । ਇਸ ਹੜਤਾਲ ਕਾਰਨ ਲੱਖਾਂ ਲੋਕਾਂ ਦੇ ਪਾਸਪੋਰਟ ਤੇ ਜਰੂਰੀ ਚਿੱਠੀ ਪੱਤਰ ਡਲਿਵਰ ਨਹੀਂ ਹੋ ਸਕੇ ।ਸਰਦੀ ਵਿੱਚ ਲੰਮੀ ਚੱਲੀ ਹੜਤਾਲ ਤੇ ਕੋਈ ਵਧੀਆ ਸਮਝੌਤਾ ਨਾ ਹੋਣ ਕਾਰਨ ਕਰਮਚਾਰੀ ਨਿਰਾਸ਼ ਹਨ ।