ਓਟਾਵਾ —ਕੈਨੇਡਾ ਦੀ ਸੰਘੀ ਸਰਕਾਰ ਨੇ ਉੱਥੋਂ ਦੇ ਮੂਲ ਨਿਵਾਸੀਆਂ ਦੇ ਹੰਝੂ ਪੂੰਝਦੇ ਹੋਏ ਉਨ੍ਹਾਂ ਦਾ ਦੁੱਖ ਸਾਂਝਾ ਕੀਤਾ ਹੈ। ਸ਼ੁੱਕਰਵਾਰ ਨੂੰ ਸਰਕਾਰ ਨੇ ਵਾਅਦਾ ਕੀਤਾ ਹੈ ਕਿ ਉਹ ਮੂਲ ਨਿਵਾਸੀਆਂ ਦੇ ਲਗਭਗ 20,000 ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਮੁਆਵਜ਼ਾ ਰਾਸ਼ੀ ਦੇਣਗੇ। ਤੁਹਾਨੂੰ ਦੱਸ ਦਈਏ ਕਿ ਕੈਨੇਡਾ ‘ਚ 60ਵੇਂ ਦਹਾਕੇ ਦੌਰਾਨ ਬਹੁਤ ਸਾਰੇ ਮੂਲ ਨਿਵਾਸੀਆਂ ਤੋਂ ਸੱਭਿਆਚਾਰਕ ਪਛਾਣ ਖੋਹ ਲਈ ਗਈ ਸੀ।
ਸ਼ੁੱਕਰਵਾਰ ਨੂੰ ਕਰਾਊਨ ਇੰਡੀਜੀਨਿਸ ਰਿਲੇਸ਼ਨਜ਼ ਮੰਤਰੀ ਕੈਰੋਲਿਨ ਬੈਨੇਟ ਨੇ ਐਲਾਨ ਕੀਤਾ ਕਿ ਉਹ ਉਨ੍ਹਾਂ ਨੂੰ ਮੁਆਵਜ਼ੇ ਦੇ ਤੌਰ ‘ਤੇ 750 ਮਿਲੀਅਨ ਡਾਲਰਜ਼ ਦੀ ਰਾਸ਼ੀ ਦੇਣਗੇ। ਇਸ ਮੌਕੇ ਬੈਨੇਟ ਦੀਆਂ ਅੱਖਾਂ ਭਰ ਗਈਆਂ ਅਤੇ ਉਨ੍ਹਾਂ ਨੇ ਕਿਹਾ ਕਿ ਮੂਲ ਨਿਵਾਸੀ ਲੋਕਾਂ ਨੇ ਜਿਸ ਦਰਦ ਨੂੰ ਹੰਢਾਇਆ ਹੈ, ਉਹ ਅਸਹਿਣਯੋਗ ਹੈ।