ਟੋਰਾਂਟੋ (ਬਲਜਿੰਦਰ ਸੇਖਾ) ਕੈਨੇਡਾ ਦੇ ਸੂਬੇ ਅਲਬਰਟਾ ਦੇ ਪੰਜਾਬੀਆ ਦੀ ਸੰਘਣੀ ਵਸੋਂ ਵਾਲੇ ਇਲਾਕੇ ਉੱਤਰ ਪੂਰਬ ਟੈਰਾਲੇਕ ਵੇਅ ਵਿਚ ਇਕ ਪੰਜਾਬੀ ਪਰਿਵਾਰ ਦੇ ਘਰ ਨੂੰ ਅੱਗ ਲੱਗਣ ਕਰਕੇ ਪਿਓ ਅਤੇ ਉਸ ਦੀ ਧੀ ਦੀ ਮੌਤ ਹੋ ਜਾਣ ਦੀ ਜਾਣਕਾਰੀ ਮਿਲੀ ਹੈ। ”ਕੈਲਗਰੀ ਫਾਇਰ ਡਿਪਾਰਟਮੈਂਟ ਅਧਿਕਾਰੀ ਕੈਰੋਲ ਹੈਂਕੇ ਨੇ ਕਿਹਾ ਹੈ ਕਿ ਸੰਨੀ ਗਿੱਲ, ਉਮਰ 50 ਸਾਲ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਉਸ ਦੀ ਬੇਟੀ ਹਰਗੁਨ ਉਮਰ 9 ਸਾਲ, ਨੂੰ ਹਸਪਤਾਲ ਇਲਾਜ ਵਾਸਤੇ ਲਿਜਾਇਆ ਗਿਆ, ਜਿਥੇ ਕਿ ਹਸਪਤਾਲ ਵਿਚ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਇਕ ਔਰਤ ਅਤੇ 16 ਸਾਲਾਂ ਦੇ ਬੱਚੇ ਦਾ ਇਲਾਜ ਚੱਲ ਰਿਹਾ ਹੈ।ਇਸ ਘਟਨਾ ਨਾਲ ਭਾਈਚਾਰੇ ਵਿੱਚ ਦੁੱਖ ਦੀ ਲਹਿਰ ਹੈ ।