ਓਟਾਵਾ — ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਅੱਜ ਭਾਵ ਮੰਗਲਵਾਰ ਨੂੰ ਅਮਰੀਕੀ ਵਪਾਰ ਪ੍ਰਮੁੱਖ ਨਾਲ ਮਿਲ ਕੇ ਉੱਤਰੀ ਅਮਰੀਕਾ ਮੁਕਤ ਵਪਾਰ (ਨਾਫਟਾ) ਸਮਝੌਤੇ ‘ਤੇ ਫਿਰ ਤੋਂ ਗੱਲਬਾਤ ਕਰੇਗੀ। ਵਿਦੇਸ਼ ਮੰਤਰੀ ਦੀ ਬੁਲਾਰਾ ਐਡਮ ਓਸਟੇਨ ਮੁਤਾਬਕ ਫ੍ਰੀਲੈਂਡ ਮੁਕਤ ਵਪਾਰ ਸਮਝੌਤੇ ‘ਤੇ ਗੱਲਬਾਤ ਲਈ ਮੰਗਲਵਾਰ ਅਤੇ ਬੁੱਧਵਾਰ ਨੂੰ ਵਾਸ਼ਿੰਗਟਨ ਵਿਚ ਰਹੇਗੀ। ਅਮਰੀਕਾ, ਮੈਕਸੀਕੋ ਅਤੇ ਕੈਨੇਡਾ ਵਪਾਸ ਸਮਝੌਤੇ ਦੇ ਡਰਾਫਟ ਨੂੰ ਲੈ ਕੇ ਮਹੀਨਿਆਂ ਤੋਂ ਕੋਸ਼ਿਸ਼ ਕਰ ਰਹੇ ਹਨ। ਓਸਟੇਨ ਨੇ ਫੋਨ ‘ਤੇ ਦੱਸਿਆ,”ਅਸੀਂ ਸਮਝੌਤੇ ‘ਤੇ ਇਕੱਠੇ ਸਹਿਮਤ ਹੋ ਸਕਦੇ ਹਾਂ।” ਪਰ ਉਨ੍ਹਾਂ ਨੇ ਸਮਝੌਤੇ ਨੂੰ ਅੰਤਿਮ ਰੂਪ ਵਿਚ ਸਵੀਕਾਰ ਕਰਨ ਦੀ ਗੱਲ ‘ਤੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕੀਤਾ। ਅਮਰੀਕੀ ਵਪਾਰ ਸੰਗਠਨ ਦੇ ਇਕ ਬੁਲਾਰਾ ਰੌਬਰਟ ਲਾਈਟ ਟਿਨੇਜ਼ਰ ਨੇ ਦੱਸਿਆ ਕੈਨੇਡਾ ਦੀ ਵਿਦੇਸ਼ ਮੰਤਰੀ ਅਮਰੀਕੀ ਵਪਾਰ ਸੰਗਠਨ ਦੇ ਪ੍ਰਮੁੱਖ ਨਾਲ ਮੁਲਾਕਾਤ ਕਰੇਗੀ। ਉਨ੍ਹਾਂ ਨੇ ਬੈਠਕ ਵਿਚ ਗੱਲਬਾਤ ਦੇ ਮੁੱਦੇ ਦਾ ਵੇਰਵਾ ਦੇਣ ਤੋਂ ਇਨਕਾਰ ਕੀਤਾ। ਪਰ ਕੈਨੇਡਾ ਸਰਕਾਰ ਦੇ ਇਕ ਪ੍ਰਤੀਨਿਧੀ ਦਾ ਕਹਿਣਾ ਹੈ ਕਿ ਬੈਠਕ ਦੌਰਾਨ ਮੁੱਖ ਤੌਰ ‘ਤੇ ਉੱਤਰੀ ਅਮਰੀਕਾ ਮੁਕਤ ਵਪਾਰ ਸਮਝੌਤੇ ਦੇ ਬਾਰੇ ਵਿਚ ਗੱਲਬਾਤ ਹੋਵੇਗੀ।