ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਫੁੱਟਪਾਥ ‘ਤੇ ਗੱਡੀ ਚਲਾਉਣਾ ਇੱਕ ਪੰਜਾਬੀ ਨੂੰ ਮਹਿੰਗਾ ਪੈ ਗਿਆ ਹੈ। 56 ਸਾਲਾ ਰਣਜੀਤ ਸਿੰਘ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਜਿਸ ਤੋਂ ਬਾਅਦ ਕੈਨੇਡੀਅਨ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਦੀ ਕਾਰ ਨੂੰ ਜ਼ਬਤ ਕਰ ਲਿਆ। ਉਸ ਦਾ ਡਰਾਈਵਿੰਗ ਲਾਇਸੈਂਸ ਇੱਕ ਮਹੀਨੇ ਲਈ ਮੁਅੱਤਲ ਕਰ ਦਿੱਤਾ ਗਿਆ। ਹੁਣ ਉਸ ਦੇ ਖ਼ਿਲਾਫ਼ ਖ਼ਤਰਨਾਕ ਡਰਾਈਵਿੰਗ ਅਤੇ ਸਟੰਟਿੰਗ ਦਾ ਮਾਮਲਾ ਵੀ ਦਰਜ ਕੀਤਾ ਗਿਆ ਹੈ। ਪੁਲਿਸ ਨੇ ਪਹਿਲਾਂ ਉਸ ਨੂੰ ਗ੍ਰਿਫਤਾਰ ਕੀਤਾ, ਅਤੇ ਫਿਰ ਉਸ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ।

ਜਦੋਂ ਪੰਜਾਬੀ ਫੁੱਟਪਾਥ ‘ਤੇ ਕਾਰ ਚਲਾ ਰਿਹਾ ਸੀ, ਤਾਂ ਨੇੜੇ ਖੜ੍ਹੇ ਇੱਕ ਰਾਹਗੀਰ ਨੇ ਉਸ ਦੀ ਵੀਡੀਓ ਬਣਾਈ। ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਸੜਕ ‘ਤੇ ਵਾਹਨਾਂ ਦੀ ਲੰਬੀ ਕਤਾਰ ਹੈ। ਕਾਰਾਂ ਅਤੇ ਬੱਸਾਂ ਹੌਲੀ-ਹੌਲੀ ਚੱਲ ਰਹੀਆਂ ਹਨ। ਫਿਰ ਅਚਾਨਕ ਇੱਕ ਚਿੱਟੀ ਕਾਰ ਫੁੱਟਪਾਥ ‘ਤੇ ਤੇਜ਼ ਰਫ਼ਤਾਰ ਨਾਲ ਆਉਂਦੀ ਹੈ ਅਤੇ ਫੁੱਟਪਾਥ ‘ਤੇ ਸਿੱਧੀ ਦੌੜਦੀ ਦਿਖਾਈ ਦਿੰਦੀ ਹੈ। ਇਸ ਦੌਰਾਨ, ਸੜਕ ‘ਤੇ ਹੋਰ ਵਾਹਨ ਸਵਾਰ ਵੀ ਇਸ ਨੂੰ ਦੇਖ ਕੇ ਹੈਰਾਨ ਹੋ ਜਾਂਦੇ ਹਨ।

ਇਹ ਵੀਡੀਓ 11 ਜੂਨ, 2025 ਨੂੰ ਬਰੈਂਪਟਨ ਦੇ ਬੋਵੇਅਰਡ ਡਰਾਈਵ ਵੈਸਟ ਅਤੇ ਗਿਿਲੰਘਮ ਡਰਾਈਵ ਦੇ ਨੇੜੇ ਦਾ ਦੱਸਿਆ ਜਾ ਰਿਹਾ ਹੈ ਪਰ, ਜਦੋਂ ਇਹ ਵਾਇਰਲ ਹੋਇਆ, ਤਾਂ ਸਾਰਾ ਮਾਮਲਾ ਸਾਹਮਣੇ ਆਇਆ। ਇਸ ਤੋਂ ਬਾਅਦ, ਕੈਨੇਡੀਅਨ ਪੁਲਿਸ ਦੀ ਸੇਫਰ ਰੋਡਜ਼ ਟੀਮ (ਸ਼੍ਰਠ) ਹਰਕਤ ਵਿੱਚ ਆਈ।
ਜਾਂਚ ਦੌਰਾਨ ਇਹ ਸਪੱਸ਼ਟ ਹੋ ਗਿਆ ਕਿ ਦੋਸ਼ੀ ਨੇ ਜਾਣਬੁੱਝ ਕੇ ਲਾਪਰਵਾਹੀ ਦਿਖਾਈ ਸੀ। ਲਗਭਗ ਡੇਢ ਮਹੀਨੇ ਬਾਅਦ, ਪੁਲਿਸ ਨੇ ਉਸ ਨੂੰ ਲੱਭ ਲਿਆ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ।

ਪੁਲਿਸ ਅਨੁਸਾਰ, ਰਣਜੀਤ ਸਿੰਘ ‘ਤੇ ਖ਼ਤਰਨਾਕ ਡਰਾਈਵਿੰਗ, ਸਟੰਟ ਕਰਨ ਅਤੇ ਪੈਦਲ ਚੱਲਣ ਵਾਲਿਆਂ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣ ਦੇ ਦੋਸ਼ ਲਗਾਏ ਗਏ ਹਨ। ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ, ਪਰ ਪੁਲਿਸ ਨੇ ਸਖ਼ਤ ਸੰਦੇਸ਼ ਦਿੱਤਾ ਕਿ ਸੜਕ ‘ਤੇ ਸਟੰਟ ਅਤੇ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।