ਜਲੰਧਰ: ਜਲੰਧਰ ਦੀ ਰਹਿਣ ਵਾਲੀ 22 ਸਾਲਾ ਕੁੜੀ ਦੀ ਕੈਨੇਡਾ ‘ਚ ਮੌ.ਤ ਹੋ ਗਈ ਹੈ। ਦਰੱਖਤ ਹੇਠਾਂ ਦੱਬ ਕੇ 22 ਸਾਲਾ ਰਿਤਿਕਾ ਰਾਜਪੂਤ ਦੀ ਜਾਨ ਚਲੀ ਗਈ। ਪਰਿਵਾਰ ਨੇ ਰਾਜ ਅਤੇ ਕੇਂਦਰ ਨੂੰ ਉਨ੍ਹਾਂ ਦੀ ਧੀ ਦੀ ਲਾ.ਸ਼ ਨੂੰ ਜਲਦ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ। ਕੈਨੇਡਾ ਵਿੱਚ ਕੁਝ ਬੱਚੇ ਅਤੇ ਲੋਕ ਪੈਸੇ ਇਕੱਠੇ ਕਰ ਰਹੇ ਹਨ ਤਾਂ ਜੋ ਉਹ ਰਿਤਿਕਾ ਨੂੰ ਭਾਰਤ ਭੇਜ ਸਕਣ।

ਰਿਤਿਕਾ ਦੀ ਮਾਂ ਕਿਰਨ ਰਾਜਪੂਤ ਨੇ ਦੱਸਿਆ ਕਿ ਅਸੀਂ 2007 ਵਿੱਚ ਜਲੰਧਰ ਆਏ ਸੀ। ਉਦੋਂ ਤੋਂ ਇੱਥੇ ਕਿਰਾਏ ‘ਤੇ ਰਹਿ ਰਹੇ ਹਨ। ਰਿਤਿਕਾ ਦੀ ਮਾਂ ਅਤੇ ਪਿਤਾ ਜਲੰਧਰ ਵਿੱਚ ਇੱਕ ਬੁਟੀਕ ਚਲਾਉਂਦੇ ਹਨ। ਉਸ ਦੀ ਛੋਟੀ ਬੇਟੀ ਕੰਮ ਕਰਦੀ ਹੈ ਅਤੇ ਉਸ ਦਾ ਪੁੱਤਰ ਇਸ ਸਮੇਂ ਪੜ੍ਹਾਈ ਕਰ ਰਿਹਾ ਹੈ। ਪਰਿਵਾਰ ਦੀਆਂ ਮੁਸ਼ਕਲਾਂ ਨੂੰ ਦੇਖਦਿਆਂ ਉਸ ਨੇ ਆਪਣੀ ਬੇਟੀ ਰੀਤਿਕਾ ਨੂੰ ਕੈਨੇਡਾ ਭੇਜ ਦਿੱਤਾ ਸੀ ਤਾਂ ਜੋ ਉਹ ਪੈਸੇ ਕਮਾ ਕੇ ਆਪਣੇ ਪਰਿਵਾਰ ਦੀਆਂ ਮੁਸ਼ਕਿਲਾਂ ਹੱਲ ਕਰ ਸਕੇ।

ਦੱਸ ਦਈਏ ਕਿ ਰਿਤਿਕਾ ਕੈਨੇਡਾ ‘ਚ ਆਨਲਾਈਨ ਹੋਸਪਿਟੈਲਿਟੀ ਮੈਨੇਜਮੈਂਟ ਕੋਰਸ ਕਰ ਰਹੀ ਸੀ ਪਰ 7 ਦਸੰਬਰ ਨੂੰ ਦੇਰ ਰਾਤ ਜੇਮਸ ਲੇਕ ਨੇੜੇ ਇਕ ਦਰੱਖਤ ਡਿੱਗ ਗਿਆ। ਦਰੱਖਤ ਡਿੱਗਣ ਕਾਰਨ ਉਹ ਜ਼ਖਮੀ ਹੋ ਗਈ ਅਤੇ ਉਸ ਦੀ ਮੌ.ਤ ਹੋ ਗਈ।