ਟੋਰਾਂਟੋ (ਅਵਤਾਰ ਧਾਲੀਵਾਲ) CBSA (Canadian Border Security Agency) ਨੇ ਕਿਹਾ ਹੈ ਕਿ 1ਜਨਵਰੀ 2024 ਤੋਂ 31 ਅਕਤੂਬਰ 2024 ਤੱਕ ਉਹਨਾਂ 14000 ਲੋਕਾਂ ਨੂੰ ਰਿਮੂਵ ਕੀਤਾ ਹੈ। ਭਾਵ ਫੜਕੇ ਜਹਾਜੇ ਚਾੜਿਆ ਹੈ । ਹੁਣ ਇਸ ਸਾਲ 4.9 ਮਿਲਿਅਨ ਵੀਜ਼ਿਆਂ ਦੀਆਂ ਮੁਨਿਆਦਾਂ ਖਤਮ ਹੋਣ ਜਾ ਰਹੀਆਂ ਹਨ। ਤੇ CBSA ਨੇ ਕਿਹਾ ਕਿ ਜਿਹੜੇ ਲੋਕਾਂ ਦੇ ਵੀਜੇ ਖਤਮ ਹੋ ਰਹੇ ਹਨ ,ਉਹ ਆਪਣੇ ਆਪ ਹੀ ਦੇਸ਼ ਛੱਡ ਜਾਣ । ਨਹੀਂ ਤਾਂ ਜੇ ਉਹਨਾਂ ਫੜ੍ਹਕੇ ਚੜਾਏ ਤਾਂ 12800 ਡਾਲਰ ਤੱਕ ਦਾ ਜੁਰਮਾਨਾ ਕੀਤਾ ਜਾਵੇਗਾ । ਪਤਾ ਲੱਗਾ ਕਿ ਅਗਲਾ ਸ਼ਿਕੰਜਾ ਦੱਸ ਸਾਲ ਦੇ ਵੀਜੇ ਵਾਲਿਆਂ ਤੇ ਕੱਸਿਆ ਜਾਵੇਗਾ ਸਿਰਫ਼ ਪੋਸਟ ਗਰੈਜੂਏਟ ਸਟੱਡੀ ਵੀਜੇ ਮਿਲ ਰਹੇ ਹਨ ਬਾਕੀ ਸਭ ਕੁਝ ਬੰਦ ਹੋ ਸਮਝ ਲਵੋ ।