ਬਠਿੰਡਾ, 26 ਅਕਤੂਬਰ
ਕੈਨੇਡਾ ਦੇ ਕੈਲਗਰੀ ਵਿੱਚ ਦੱਖਣ-ਪੱਛਮੀ ਗੁਰਦੁਆਰੇ ਦੇ ਲਾਂਘੇ ਵੱਲ ਜਾਣ ਵਾਲੀਆਂ ਸੜਕਾਂ ’ਤੇ ਨਫ਼ਰਤੀ ਟਿੱਪਣੀਆਂ ਕੀਤੀਆਂ ਗਈਆਂ ਹਨ ਜਿਸ ਦੀ ਕੈਨੇਡਾ ਵਿੱਚ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੇ ਨਿੰਦਾ ਕੀਤੀ ਹੈ। ਇਸ ਕਾਰਵਾਈ ਕਾਰਨ ਸਿੱਖਾਂ ਵਿਚ ਰੋਸ ਹੈ। ਅਜਿਹੀ ਘਟਨਾ ਸਾਲ 2016 ਵਿਚ ਵੀ ਵਾਪਰੀ ਸੀ ਜਿਸ ਦੀ ਪੁਲੀਸ ਜਾਂਚ ਕਰ ਰਹੀ ਹੈ। ਕੈਲਗਰੀ ਪੁਲੀਸ ਨੇ ਦੱਸਿਆ ਕਿ ਉਹ ਇਸ ਘਟਨਾ ਤੋਂ ਜਾਣੂ ਹਨ ਤੇ ਜਾਂਚ ਕਰ ਰਹੇ ਹਨ। ਦਸ਼ਮੇਸ਼ ਕਲਚਰਲ ਸੈਂਟਰ ਨੇ ਟਵੀਟ ਕਰ ਕੇ ਦੱਸਿਆ ਹੈ ਕਿ ਗੁਰਦੁਆਰੇ ਸਾਹਿਬ ਦੇ ਬਾਹਰ ਨਸਲੀ ਟਿੱਪਣੀਆਂ ਕੀਤੀਆਂ ਗਈਆਂ ਹਨ।