ਟੋਰਾਂਟੋ — ਕੈਨੇਡਾ ‘ਚ ਓਨਟਾਰੀਓ ਦੀਆਂ ਅਸੈਂਬਲੀ ਚੋਣਾਂ ਆਪਣੇ ਨਿਰਧਾਰਤ ਸਮੇਂ ‘ਤੇ ਸਵੇਰੇ 9 ਵਜੇ ਤੋਂ ਸ਼ੁਰੂ ਹੋ ਗਈਆਂ ਅਤੇ ਉਥੇ ਹੀ ਲੋਕਾਂ ‘ਚ ਵੋਟਿੰਗ ਨੂੰ ਲੈ ਕੇ ਟਵਿੱਟਰ ‘ਤੇ ਖਾਸਾ ਉਤਸ਼ਾਹ ਦੇਖਿਆ ਜਾ ਰਿਹਾ ਹੈ। ਓਨਟਾਰੀਓ ਦੀਆਂ ਅਸੈਂਬਲੀ ਚੋਣਾਂ ਨੂੰ ਲੈ ਕੇ ਜਿੱਥੇ ਪਾਰਟੀਆਂ ਨੇ ਆਪਣਾ ਚੋਣ ਪ੍ਰਚਾਰ ਵਧ-ਚੜ ਕੇ ਕੀਤਾ। ਉਥੇ ਹੀ ਅੱਜ ਭਾਵ 7 ਜੂਨ ਨੂੰ ਅਸੈਂਬਲੀ ਚੋਣਾਂ ‘ਚ ਵੱਡਾ ਉਲਟ ਫੇਰ ਦੇਖਣ ਨੂੰ ਮਿਲ ਸਕਦਾ ਹੈ। ਓਨਟਾਰੀਓ ਦੇ ਸਥਾਨਕ ਸਮੇਂ ਮੁਤਾਬਕ ਵੋਟਾਂ ਅੱਜ ਸਵੇਰੇ 9 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਪੈਣਗੀਆਂ। ਇਨ੍ਹਾਂ ਅਸੈਂਬਲੀ ਚੋਣਾਂ ‘ਚ ਮੁੱਖ ਤੌਰ ‘ਤੇ 4 ਵੱਡੀਆਂ ਪਾਰਟੀਆਂ ‘ਚ ਮੁਕਾਬਲਾ ਅੱਡੀ-ਚੋਟੀ ਦਾ ਹੋਵੇਗਾ। ਓਨਟਾਰੀਓ ਅਸੈਂਬਲੀ ਚੋਣਾਂ ‘ਚ 124 ਸੀਟਾਂ ‘ਤੇ ਵੋਟਿੰਗ ਹੋਵੇਗੀ ਅਤੇ ਸਥਾਨਕ ਲੋਕ ਇਨ੍ਹਾਂ ਪਾਰਟੀਆਂ ਦੇ ਉਮੀਦਵਾਰਾਂ ਦੀ ਕਿਸਮਤ ਤੈਅ ਕਰਨਗੇ।