ਓਟਵਾ, 20 ਅਕਤੂਬਰ  : ਕੈਨੇਡਾ ਵੱਲੋਂ ਅਮਰੀਕਾ ਨਾਲ ਗੈਰ ਜ਼ਰੂਰੀ ਸਰਹੱਦੀ ਪਾਬੰਦੀਆਂ 21 ਨਵੰਬਰ ਤੱਕ ਵਧਾ ਦਿੱਤੀਆਂ ਗਈਆਂ ਹਨ|
ਪਬਲਿਕ ਸੇਫਟੀ ਤੇ ਐਮਰਜੰਸੀ ਪ੍ਰੀਪੇਅਰਡਨੈੱਸ ਮੰਤਰੀ ਬਿੱਲ ਬਲੇਅਰ ਨੇ ਇਸ ਸਬੰਧ ਵਿੱਚ ਸੋਮਵਾਰ ਸਵੇਰੇ ਐਲਾਨ ਕੀਤਾ| ਉਨ੍ਹਾਂ ਆਖਿਆ ਕਿ ਕੈਨੇਡੀਅਨਾਂ ਨੂੰ ਸੁਰੱਖਿਅਤ ਰੱਖਣ ਲਈ ਸਾਡਾ ਫੈਸਲਾ ਪਬਲਿਕ ਹੈਲਥ ਦੀ ਐਡਵਾਈਜ਼ ਉੱਤੇ ਹੀ ਆਧਾਰਿਤ ਰਹੇਗਾ|
ਪਿਛਲੇ ਮਹੀਨੇ ਇਹ ਐਲਾਨ ਕੀਤਾ ਗਿਆ ਸੀ ਕਿ ਕੈਨੇਡਾ ਅਮਰੀਕਾ ਸਰਹੱਦ ਗੈਰ ਜ਼ਰੂਰੀ ਆਵਾਜਾਈ ਲਈ 21 ਅਕਤੂਬਰ ਤੱਕ ਬੰਦ ਰਹੇਗੀ|